FacebookTwitterg+Mail

6 ਮਹੀਨੇ 'ਚ ਪਹਿਲੀ ਵਾਰ ਕਲੀਨ ਸ਼ੇਵ ਹੋਏ ਕਪਿਲ ਸ਼ਰਮਾ, ਤਸਵੀਰ ਵਾਇਰਲ

kapil sharma got a new look after 6 months
20 July, 2019 12:36:27 PM

ਨਵੀਂ ਦਿੱਲੀ (ਬਿਊਰੋ) — ਸੁਨੀਲ ਗਰੋਵਰ ਨਾਲ ਵਿਵਾਦ ਤੋਂ ਬਾਅਦ ਕਪਿਲ ਸ਼ਰਮਾ ਦੀ ਜ਼ਿੰਦਗੀ ਦਾ ਕਾਫੀ ਸਮਾਂ ਡਿਪ੍ਰੇਸ਼ਨ 'ਚ ਬੀਤੀਆ। ਉਨ੍ਹਾਂ ਦੀ ਇਕ ਪੱਤਰਕਾਰ ਨਾਲ ਲੜਾਈ ਵੀ ਹੋਈ ਅਤੇ ਲੰਬੇ ਸਮੇਂ ਤੱਕ ਉਹ ਪ੍ਰੇਸ਼ਾਨ ਰਹੇ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਲਈ ਚੀਜ਼ਾਂ ਕਾਫੀ ਬਦਲੀਆਂ ਹਨ। ਕਪਿਲ ਵਿਆਹ ਕਰਵਾ ਚੁੱਕਾ ਹੈ, ਉਨ੍ਹਾਂ ਦਾ ਨਵਾਂ ਸ਼ੋਅ ਵੀ ਵਧੀਆ ਚੱਲ ਰਿਹਾ ਹੈ ਅਤੇ ਉਹ ਆਪਣੀ ਸਿਹਤ 'ਤੇ ਵੀ ਕਾਫੀ ਧਿਆਨ ਦੇ ਰਹੇ ਹਨ। ਹਾਲ ਹੀ 'ਚ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਕਪਿਲ ਨੇ ਇਸ ਤਸਵੀਰ ਦੇ ਸਹਾਰੇ ਆਪਣੇ ਫੈਨਜ਼ ਨੂੰ ਇਹ ਵੀ ਦੱਸਿਆ ਹੈ ਕਿ ਉਹ ਪਿਛਲੇ 6 ਮਹੀਨੇ 'ਚ ਪਹਿਲੀ ਵਾਰ ਕਲੀਨ ਸ਼ੇਵ ਹੋਏ ਹਨ। ਕਪਿਲ ਨੇ ਦਸੰਬਰ 2018 'ਚ ਗਿੰਨੀ ਨਾਲ ਵਿਆਹ ਕਰਵਾਇਆ ਸੀ। ਕਪਿਲ ਨੇ ਸਾਫ ਕੀਤਾ ਸੀ ਕਿ ਗਿੰਨੀ ਦੇ ਆਉਣ ਨਾਲ ਉਨ੍ਹਾਂ ਦੀ ਜ਼ਿੰਦਗੀ 'ਚ ਕਾਫੀ ਸਥਿਰਤਾ ਆਈ ਹੈ ਅਤੇ ਉਹ ਕਾਫੀ ਖੁਸ਼ ਹੈ। 


ਦੱਸਣਯੋਗ ਹੈ ਕਿ ਕਪਿਲ ਦੀ ਪਤਨੀ ਗਿੰਨੀ ਪ੍ਰੈਗਨੈਂਟ ਵੀ ਹੈ। ਕਪਿਲ ਸ਼ਰਮਾ ਆਪਣੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਕਾਫੀ ਚਰਚਾ ਬਟੋਰ ਰਹੇ ਹਨ। ਇਸ ਸ਼ੋਅ ਦਾ ਪ੍ਰੋਡਕਸ਼ਨ ਸਲਮਾਨ ਖਾਨ ਨੇ ਕੀਤਾ ਹੈ। ਸਲਮਾਨ ਖਾਨ ਆਪਣੇ ਪਿਤਾ ਸਲੀਮ ਖਾਨ ਤੇ ਭਰਾਵਾਂ ਨਾਲ ਇਸ ਸ਼ੋਅ 'ਚ ਦਸਤਕ ਵੀ ਦੇ ਚੁੱਕੇ ਹਨ।


Tags: Kapil SharmaNew LookTransformationInstagramViral LookThe Kapil Sharma ShowTV Celebrity

Edited By

Sunita

Sunita is News Editor at Jagbani.