ਮੁੰਬਈ- ਕਾਮੇਡੀਅਨ ਕਪਿਲ ਸ਼ਰਮਾ ਭਲੇ ਹੀ ਅੱਜ ਇਕ ਐਪੀਸੋਡ ਦੇ 60 ਤੋਂ 70 ਲੱਖ ਰੁਪਏ ਲੈਂਦੇ ਹਨ ਪਰ ਇਕ ਸਮਾਂ ਅਜਿਹਾ ਵੀ ਸੀ ਜਦੋਂ ਉਹ ਮੁੰਬਈ 'ਚ ਇਕ ਸਾਧਾਰਣ ਘਰ 'ਚ ਰਹਿੰਦੇ ਸਨ। ਹਾਲਾਂਕਿ ਕੁਝ ਸਮਾਂ ਪਹਿਲੇ ਹੀ ਉਨ੍ਹਾਂ ਨੇ ਮੁੰਬਈ 'ਚ ਨਵਾਂ ਘਰ ਖਰੀਦ ਲਿਆ ਹੈ। ਜੁਲਾਈ, 2016 'ਚ ਉਨ੍ਹਾਂ ਨੇ ਇੱਥੇ ਪੂਜਾ ਵੀ ਰੱਖੀ ਸੀ। ਉਨ੍ਹਾਂ ਦੇ ਦੋਸਤ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੇ ਇਸ ਈਵੇਂਟ ਦੀ ਫੋਟੋ ਪੋਸਟ ਕਰਦੇ ਹੋਏ ਲਿਖਿਆ ਸੀ,''ਮੇਰੇ ਦੋਸਤ ਕਪਿਲ ਸ਼ਰਮਾ ਦੇ ਘਰ ਮਾਤਾ ਦੀ ਚੌਂਕੀ। ਨਵੇਂ ਘਰ ਲਈ ਵਧਾਈ।''
ਨਵਾਂ ਘਰ ਖਰੀਦਣ ਤੋਂ ਪਹਿਲੇ ਕਪਿਲ ਮੁੰਬਈ ਦੇ 'ਅੰਧੇਰੀ ਵੈਸਟ' ਦੇ ਆਦਰਸ਼ ਨਗਰ ਇਲਾਕੇ 'ਚ ਮੌਜੂਦ ਸ਼ਾਂਤੀਵਨ ਬਿਲਡਿੰਗ 'ਚ ਰਹਿੰਦੇ ਸਨ। ਕਪਿਲ ਸ਼ਰਮਾ ਇਸ ਬਿਲਡਿੰਗ 'ਚ 2010 'ਚ ਸ਼ਿਫਟ ਹੋਏ ਸਨ। ਉਸ ਸਮੇਂ ਉਨ੍ਹਾਂ ਦੇ ਹੱਥ 'ਚ ਨਾ ਤਾਂ ਬਹੁਤ ਜ਼ਿਆਦਾ ਪੈਸੇ ਸਨ ਅਤੇ ਨਾ ਹੀ ਸ਼ੋਹਰਤ। ਕਪਿਲ ਦੀ ਬਿਲਡਿੰਗ ਅਤੇ ਮੈਨ ਗੇਟ ਦੀਆਂ ਤਸਵੀਰਾਂ ਨੂੰ ਗੌਰ ਨਾਲ ਦੇਖ ਕੇ ਪਤਾ ਚੱਲਦਾ ਹੈ ਕਿ ਉਨ੍ਹਾਂ ਦਾ ਪੁਰਾਣਾ ਘਰ ਬੇਹੱਦ ਸਾਧਾਰਣ ਸੀ। ਫਿਲਹਾਲ ਨਵੇਂ ਘਰ ਦੀਆਂ ਫੋਟੋਜ਼, ਸਾਹਮਣੇ ਨਹੀਂ ਆਈਆਂ ਹਨ।