FacebookTwitterg+Mail

ਕਪਿਲ ਨੇ ਸਭ ਕੁਝ ਭੁੱਲ ਕੇ ਸਲਮਾਨ ਨਾਲ ਕੀਤੀ ਦੋਸਤੀ, 'ਬਿੱਗ ਬੌਸ' ਦੀ ਦੇਖੋ ਇਹ ਤਸਵੀਰ

kapil sharma in bigg boss 11
11 November, 2017 10:08:39 AM

ਮੁੰਬਈ(ਬਿਊਰੋ)— ਅਸੀਂ ਤੁਹਾਨੂੰ ਹਾਲ ਹੀ 'ਚ ਦੱਸ ਦਿੱਤਾ ਸੀ ਕਿ ਕਪਿਲ ਸ਼ਰਮਾ, ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 11' ਦੇ ਮੰਚ 'ਤੇ ਫਿਲਮ 'ਫਿਰੰਗੀ' ਦਾ ਪ੍ਰਮੋਸ਼ਨ ਕਰਨ ਲਈ ਜਾਣਗੇ। ਅਸੀਂ ਤੁਹਾਨੂੰ ਇਹ ਦੱਸਿਆ ਸੀ ਕਿ ਕਪਿਲ ਸ਼ਰਮਾ ਸ਼ੁੱਕਰਵਾਰ ਨੂੰ ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ 11' ਲਈ ਸ਼ੂਟ ਕਰਨਗੇ, ਜੋ ਕਿ ਇਸ ਵਿਕੈਂਡ ਦਾ ਵਾਰ 'ਤੇ ਪ੍ਰਸਾਰਿਤ ਹੋਵੇਗਾ। ਸਾਡੀ ਖਬਰ 'ਤੇ ਮੋਹਰ ਹੁਣ ਖੁਦ ਕਪਿਲ ਨੇ ਲਗਾ ਦਿੱਤੀ ਹੈ। ਕਪਿਲ ਨੇ ਆਪਣੇ ਟਵਿਟਰ ਹੈਂਡਲ 'ਤੇ ਸਲਮਾਨ ਖਾਨ ਨਾਲ ਇਕ ਤਸਵੀਰ ਪੋਸਟ ਕਰਦੇ ਹੋਏ ਦੱਸਿਆ ਕਿ 'ਫਿਰੰਗੀ' ਦੇ ਪ੍ਰਮੋਸ਼ਨ ਲਈ ਬਿੱਗ ਬੌਸ ਦੇ ਮੰਚ 'ਤੇ ਪਹੁੰਚ ਗਏ ਹਨ। ਕਪਿਲ ਦਾ ਸਲਮਾਨ ਦੇ ਸ਼ੋਅ 'ਤੇ ਜਾ ਕੇ ਆਪਣੀ ਫਿਲਮ 'ਫਿਰੰਗੀ' ਨੂੰ ਪ੍ਰਮੋਟ ਕਰਨਾ ਕਈ ਲੋਕਾਂ ਲਈ ਹੈਰਾਨ ਕਰਨ ਵਾਲੀ ਖਬਰ ਵੀ ਲੱਗ ਰਹੀ ਹੈ। ਇਸ ਦੇ ਦੋ ਕਾਰਨ ਹਨ। 


ਪਹਿਲਾ ਇਹ ਕਿ ਕਪਿਲ ਦਾ ਕਲਰਜ਼ ਚੈਨਲ ਨਾਲ ਪੁਰਾਣੇ ਸੰਬੰਧ ਠੀਕ ਨਹੀਂ ਹਨ। ਤੁਹਾਨੂੰ ਯਾਦ ਹੋਵੇਗਾ ਕਿ ਕਪਿਲ ਨੇ ਕਲਰਜ਼ ਚੈਨਲ ਦੇ ਲੋਕਾਂ ਨਾਲ ਅਨਬਣ ਹੋਣ ਤੋਂ ਬਾਅਦ 'ਕਾਮੇਡੀ ਨਾਈਟ ਵਿਦ ਕਪਿਲ' ਨੂੰ ਬੰਦ ਕਰ ਦਿੱਤਾ ਸੀ। ਬਾਅਦ 'ਚ ਕਈ ਮਹੀਨਿਆਂ ਬਾਅਦ ਸੋਨੀ 'ਤੇ ਕਪਿਲ ਨੇ ਨਵੇਂ ਨਾਂ ਨਾਲ 'ਦਿ ਕਪਿਲ ਸ਼ਰਮਾ ਸ਼ੋਅ' ਸ਼ੁਰੂ ਕੀਤਾ ਸੀ। ਦੂਜੇ ਪਾਸੇ ਕਪਿਲ ਦਾ ਸਲਮਾਨ ਦੇ ਸ਼ੋਅ 'ਚ ਜਾਣਾ ਲੋਕਾਂ ਨੂੰ ਬੇਹੱਦ ਹੈਰਾਨ ਕਰ ਰਿਹਾ ਹੈ। ਇਸ ਦਾ ਕਾਰਨ ਸਲਮਾਨ ਖੁਦ ਹੀ ਹਨ। ਪਿਛਲੇ ਦਿਨੀਂ ਖਬਰ ਆਈ ਸੀ ਕਿ ਸਲਮਾਨ ਕਪਿਲ ਤੋਂ ਨਾਰਾਜ਼ ਹਨ, ਇਸ ਲਈ ਸਲਮਾਨ ਨੇ 'ਟਿਊਬਲਾਈਟ' ਦੇ ਪ੍ਰਮੋਸ਼ਨਜ਼ ਲਈ ਵੀ ਕਪਿਲ ਦੇ ਸ਼ੋਅ 'ਚ ਨਾ ਆ ਕੇ ਸੁਨੀਲ ਨਾਲ ਇਕ ਵੱਖਰਾ ਸ਼ੋਅ ਬਣਵਾਉਣ ਦਾ ਫੈਸਲਾ ਲਿਆ ਸੀ। ਹੁਣ ਕਪਿਲ ਨੇ ਸਾਰੇ ਵਿਵਾਦਾਂ ਨੂੰ ਸੁਲਝਾਉਂਦੇ ਹੋਏ ਕਲਰਜ਼ 'ਤੇ ਟੈਲੀਕਾਸਟ ਹੋ ਰਹੇ ਸਲਮਾਨ ਦੇ ਸ਼ੋਅ 'ਬਿੱਗ ਬੌਸ' 'ਚ ਆਪਣੀ ਫਿਲਮ 'ਫਿਰੰਗੀ' ਦਾ ਪ੍ਰਮੋਸ਼ਨ ਕੀਤਾ ਹੈ।


Tags: Kapil sharma Salman khanBigg boss 11The kapil sharma showਕਪਿਲ ਸ਼ਰਮਾ ਸਲਮਾਨ ਖਾਨਬਿੱਗ ਬੌਸ 11