FacebookTwitterg+Mail

ਸ਼ੋਅ ਦੇ ਬੰਦ ਹੋਣ ਤੋਂ ਬਾਅਦ ਮੀਡੀਆ ਸਾਹਮਣੇ ਗੱਜੇ ਕਪਿਲ ਸ਼ਰਮਾ, ਖੁਦ ਨੂੰ ਦੱਸਿਆ ਬੇਵਕੂਫ!!

kapil sharma said about his show
05 September, 2017 01:29:13 PM

ਮੁੰਬਈ— ਟੀ. ਵੀ. ਦੇ ਰਿਐਲਿਟੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਸੋਨੀ ਚੈਨਲ ਨੇ ਬ੍ਰੇਕ ਲਗਾਉਣ ਦਾ ਫੈਸਲਾ ਕੀਤਾ ਹੈ। ਫਿਲਮੀ ਸਿਤਾਰਿਆਂ ਨਾਲ ਵਾਰ-ਵਾਰ ਸ਼ੂਟ ਕੈਂਸਲ ਹੋਣ ਦੇ ਕਾਰਨ ਸ਼ੋਅ ਨੂੰ ਬੰਦ ਕੀਤਾ ਗਿਆ ਹੈ। ਹਾਲ ਹੀ 'ਚ ਸ਼ੋਅ ਦੇ ਬੰਦ ਹੋਣ ਦੀਆਂ ਖਬਰਾਂ ਤੋਂ ਬਾਅਦ ਕਪਿਲ ਸ਼ਰਮਾ ਮੀਡੀਆ ਦੇ ਸਾਹਮਣੇ ਆਏ ਹਨ ਅਤੇ ਸੁਨੀਲ ਗਰੋਵਰ ਨਾਲ ਹੋਏ ਵਿਵਾਦ ਤੇ ਖੁਦ ਨੂੰ ਲੈ ਕੇ ਚੱਲ ਰਹੀਆਂ ਤਮਾਮ ਖਬਰਾਂ 'ਤੇ ਆਪਣੀ ਗੱਲ ਰੱਖੀ ਹੈ। ਕਪਿਲ ਨੇ ਦੱਸਿਆ ਹੈ ਕਿ, ''ਉਨ੍ਹਾਂ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਹੈ, ਇਸ ਲਈ ਉਨ੍ਹਾਂ ਨੇ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ। ਮੈਂ ਪਿਛਲੇ ਕਾਫੀ ਸਮੇਂ ਤੋਂ ਆਪਣੀ ਹੈਲਥ ਨੂੰ ਇਗਨੋਰ ਕਰ ਰਿਹਾ ਸੀ ਪਰ ਹੁਣ ਮੈਂ ਇਸ ਨੂੰ ਇਗਨੋਰ ਨਹੀਂ ਕਰ ਸਕਦਾ।
ਦੱਸਿਆ ਜਾ ਰਿਹਾ ਹੈ ਕਿ ਕਪਿਲ ਤੋਂ ਜਦੋਂ ਸ਼ਾਹਰੁਖ ਖਾਨ, ਅਜੇ ਦੇਵਗਨ ਵਰਦੇ ਵੱਡੇ ਫਿਲਮੀ ਸਿਤਾਰਿਆਂ ਦੇ ਨਾਲ ਕੈਂਸਲ ਹੋਏ ਸ਼ੂਟ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ''ਮੈਂ ਇਨ੍ਹਾਂ ਸਿਤਾਰਿਆਂ ਨੂੰ ਇੰਤਜ਼ਾਰ ਕਿਵੇਂ ਕਰਵਾ ਸਕਦਾ ਹਾਂ? ਇਹ ਸਭ ਗੱਲਾਂ ਬਕਵਾਸ ਹਨ ਅਤੇ ਇਨ੍ਹਾਂ ਪਿੱਛੇ ਕੋਈ ਸੱਚਾਈ ਨਹੀਂ ਹੈ। ਮੇਰਾ ਸ਼ੋਅ ਅੱਜ ਜੋ ਵੀ ਹੈ, ਇਨ੍ਹਾਂ ਸਿਤਾਰਿਆਂ ਦੀ ਵਜ੍ਹਾ ਨਾਲ ਹੈ। ਮੈਂ ਇਨ੍ਹਾਂ ਲੋਕਾਂ ਨਾਲ ਬਹੁਤ ਪਿਆਰ ਕਰਦਾ ਹਾਂ ਅਤੇ ਮੈਂ ਕਦੀ ਵੀ ਆਪਣੇ ਸ਼ੋਅ ਤੋਂ ਵੱਡਾ ਨਹੀਂ ਹਗੋ ਸਕਦਾ। ਕਪਿਲ ਨੇ ਅੱਗੇ ਕਿਹਾ ਕਿ, ''ਮੇਰੇ ਬਾਰੇ 'ਚ ਬਹੁਤ ਸਾਰੀਆਂ ਨੈਗੇਟਿਵ ਗੱਲਾਂ ਕਹੀਆਂ ਜਾ ਰਹੀਆਂ ਹਨ।
ਉਨ੍ਹਾਂ ਹੋਰ ਕਿਹਾ, ''ਮੈਂ ਮੀਡੀਆ ਨਾਲ ਜ਼ਿਆਦਾ ਗੱਲ ਨਹੀਂ ਕਰਦਾ ਹਾਂ ਪਰ ਮੇਰੇ ਬਾਰੇ 'ਚ ਚੱਸ ਰਹੀਆਂ ਵਧੇਰੇ ਖਬਰਾਂ 'ਚ ਕਿਸੇ ਤਰ੍ਹਾਂ ਦੀ ਕੋਈ ਸੱਚਾਈ ਨਹੀਂ ਹੈ। ਮੈਂ ਇਸ ਇੰਡਸਟਰੀ 'ਚ ਪਿਛਲੇ 10 ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਜੋ ਕੁਝ ਵੀ ਅੱਜ ਮੈਂ ਹਾਂ ਉਹ ਆਪਣੀ ਕੜੀ ਮਿਹਨਤ ਦੇ ਕਾਰਨ ਬਣਿਆ ਹੈ। ਕੀ ਮੈਂ ਬੇਵਕੂਫ ਹਾਂ? ਜੋ 5 ਸ਼ੂਟ ਕੈਂਸਲ ਕਰ ਕੇ ਫਿਲਮੀ ਸਿਤਾਰਿਆਂ ਨੂੰ ਇੰਤਜ਼ਾਰ ਕਰਵਾਉਂਗਾ। ਅਜਿਹਾ ਕਰਨ 'ਚ ਮੈਨੂੰ ਕੀ ਖੁਸ਼ੀ ਮਿਲੇਗੀ? ਕੁਝ ਲੋਕ ਦੂਜਿਆਂ ਦੇ ਬਾਰੇ 'ਚ ਕਦੀ ਖੁਸ਼ ਨਹੀਂ ਹੋ ਸਕਦੇ ਅਤੇ ਫਿਰ ਇਸੇ ਤਰ੍ਹਾਂ ਦੀਆਂ ਅਫਵਾਹਾਂ ਫੈਲਾਉਂਦੇ ਹਨ। ਸੁਨੀਲ ਗਰੋਵਰ ਦੇ ਬਾਰੇ 'ਚ ਗੱਲ ਕਰਦੇ ਹੋਏ ਕਪਿਲ ਸ਼ਰਮਾ ਨੇ ਕਿਹਾ ਹੈ, ''ਸੁਨੀਲ ਦੇ ਨਾਲ ਹੋਇਆ ਵਿਵਾਦ ਹੁਣ ਪੁਰਾਣਾ ਹੋ ਚੁੱਕਾ ਹੈ ਅਤੇ ਮੈਂ ਉਸ ਵਿਵਾਦ ਦੇ ਬਾਰੇ 'ਚ ਗੱਲ ਨਹੀਂ ਕਰਨਾ ਚਾਹੁੰਦਾ। ਸੁਨੀਲ ਗਰੋਵਰ ਇਕ ਬਹੁਤ ਹੀ ਪਿਆਰੇ ਵਿਅਕਤੀ ਹਨ ਅਤੇ ਮੇਰੇ ਸ਼ੋਅ 'ਚ ਉਨ੍ਹਾਂ ਦਾ ਹਮੇਸ਼ਾ ਸਵਾਗਤ ਰਹੇਗਾ। 


Tags: Kapil sharmaTV CelebritySony Entertainment Television The Kapil Sharma ShowNavjot Singh Sidhuਦਿ ਕਪਿਲ ਸ਼ਰਮਾ ਸ਼ੋਅ ਨਵਜੋਤ ਸਿੰਘ ਸਿੱਧੂ