FacebookTwitterg+Mail

ਕਪਿਲ ਨੇ ਸ਼ੇਅਰ ਕੀਤਾ ਵਿਆਹ ਦਾ ਕਾਰਡ, 12 ਨੂੰ ਗਿੰਨੀ ਨਾਲ ਲੈਣਗੇ ਲਾਵਾਂ-ਫੇਰੇ

kapil sharma share wedding card
27 November, 2018 05:18:20 PM

ਜਲੰਧਰ (ਬਿਊਰੋ)— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਵਿਆਹ ਨੂੰ ਲੈ ਕੇ ਇਨ੍ਹੀਂ ਦਿਨੀਂ ਚਰਚਾਵਾਂ ਜ਼ੋਰਾਂ 'ਤੇ ਸਨ। ਇਨ੍ਹਾਂ ਚਰਚਾਵਾਂ ਦੀ ਕਪਿਲ ਸ਼ਰਮਾ ਨੇ ਖੁਦ ਪੁਸ਼ਟੀ ਕਰ ਦਿੱਤੀ ਹੈ। ਕਪਿਲ ਨੇ ਸੋਸ਼ਲ ਮੀਡੀਆ 'ਤੇ ਵਿਆਹ ਦੇ ਕਾਰਡ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਇਹ ਦੱਸਿਆ ਗਿਆ ਹੈ ਕਿ ਕਪਿਲ ਦਾ ਵਿਆਹ 12 ਦਸੰਬਰ, 2018 ਨੂੰ ਉਨ੍ਹਾਂ ਦੀ ਗਰਲਫਰੈਂਡ ਤੇ ਹੁਣ ਮੰਗੇਤਰ ਬਣੀ ਗਿੰਨੀ ਚਤਰਥ ਨਾਲ ਹੋਣ ਜਾ ਰਿਹਾ ਹੈ।

 
 
 
 
 
 
 
 
 
 
 
 
 
 

Need ur blessings 😊🙏

A post shared by Kapil Sharma (@kapilsharma) on Nov 27, 2018 at 2:45am PST

ਕਪਿਲ-ਗਿੰਨੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। 10 ਦਸੰਬਰ ਨੂੰ ਕਪਿਲ ਦੀ ਭੈਣ ਦੇ ਘਰ 'ਚ ਜਾਗਰਣ ਹੋਵੇਗਾ। 11 ਦਸੰਬਰ ਨੂੰ ਜਲੰਧਰ 'ਚ ਗਿੰਨੀ ਦੇ ਘਰ 'ਚ ਸੰਗੀਤ ਤੇ ਮਹਿੰਦੀ ਸੈਰੇਮਨੀ ਹੋਵੇਗੀ। 12 ਨੂੰ ਕਲੱਬ ਕਬਾਨਾ 'ਚ ਵਿਆਹ ਹੋਵੇਗਾ ਤੇ 14 ਦਸੰਬਰ ਨੂੰ ਅੰਮ੍ਰਿਤਸਰ 'ਚ ਰਿਸੈਪਸ਼ਨ ਰੱਖੀ ਗਈ ਹੈ।


Tags: Kapil Sharma Ginni Chatrath Wedding Card Comedian

Edited By

Rahul Singh

Rahul Singh is News Editor at Jagbani.