FacebookTwitterg+Mail

ਜਾਣੋ ਕਿਵੇਂ ਕਪਿਲ ਸ਼ਰਮਾ ਦੇ ਰਾਹ 'ਚ ਰੋੜਾ ਬਣੀ ਅਰਚਨਾ ਪੂਰਨ ਸਿੰਘ (ਵੀਡੀਓ)

kapil sharma shared angry birds movie 2 with archana puran singh
14 August, 2019 11:18:01 AM

ਜਲੰਧਰ (ਬਿਊਰੋ) — ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਅਰਚਨਾ ਪੂਰਨ ਸਿੰਘ ਦੇ ਹਾਸਿਆਂ ਦੇ ਠਹਾਕਿਆਂ ਤੋਂ ਤਾਂ ਹਰ ਕੋਈ ਜਾਣੂ ਹੈ। ਸ਼ੋਅ 'ਚ ਕਪਿਲ ਸ਼ਰਮਾ ਤੇ ਅਰਚਨਾ ਪੂਰਨ ਸਿੰਘ ਦੀ ਨੋਕ-ਝੋਕ ਅਕਸਰ ਹੀ ਦੇਖਣ ਨੂੰ ਮਿਲਦੀ ਹੈ ਪਰ ਹੁਣ ਅਰਚਨਾ ਪੂਰਨ ਸਿੰਘ ਕਪਿਲ ਸ਼ਰਮਾ ਦੀ ਨੱਕ 'ਚ ਦਮ ਕਰਨ ਵਾਲੀ ਹੈ। ਉਹ ਕਪਿਲ ਸ਼ਰਮਾ ਦੀ ਕਹਾਣੀ 'ਚ ਵਿਲੇਨ ਦੇ ਰੂਪ 'ਚ ਨਜ਼ਰ ਆਉਣ ਵਾਲੀ ਹੈ। ਜੀ ਹਾਂ ਪਰ ਇਹ ਅਸਲ ਜ਼ਿੰਦਗੀ 'ਚ ਨਹੀਂ ਸਗੋਂ ਰੀਲ ਲਾਈਫ 'ਚ ਅਜਿਹਾ ਕਰਦੇ ਹੋਏ ਨਜ਼ਰ ਆਉਣਗੇ। ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ 'ਐਂਗਰੀ ਬਰਡ 2' ਫਿਲਮ ਦਾ ਟਰੇਲਰ ਸ਼ੇਅਰ ਕੀਤਾ ਹੈ, ''ਖਲਨਾਇਕਾਂ ਦੀ ਮਾਂ ਇੱਥੇ ਤਿਆਰ ਹੈ, ਆਪਣਾ ਗੁੱਸਾ ਕੱਢਣ ਲਈ ਅਰਚਨਾ ਪੂਰਨ ਸਿੰਘ, ਜੋ ਕਿ ਜ਼ੀਟਾ ਨਾਂ ਦੇ ਕਿਰਦਾਰ ਨੂੰ ਆਵਾਜ਼ ਦਿੰਦੇ ਹੋਏ ਸਾਡੀ ਫਿਲਮ 'ਐਂਗਰੀ ਬਰਡਸ' 'ਚ... ਦੇਖੋ ਫਿਲਮ 'ਐਂਗਰੀ ਬਰਡ ਮੂਵੀ 2' 'ਚ ਉਨ੍ਹਾਂ ਦੇ ਮਾਸਟਰ ਪਲੇਨ ਤਿਆਰ ਕਰ ਲਏ ਹਨ ਮੇਰੇ ਵਿਰੁੱਧ ਯਾਨੀ ਕਿ ਰੈਡ…ਦੇਖੋ ਸਿਨੇਮਾ ਘਰਾਂ 'ਚ ਹਿੰਦੀ ਵਰਜਨ 'ਚ 23 ਅਗਸਤ ਨੂੰ''।


ਦੱਸ ਦਈਏ ਇਸ ਫਿਲਮ 'ਚ ਕਪਿਲ ਸ਼ਰਮਾ ਰੈੱਡ ਦੇ ਕਿਰਦਾਰ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਨਗੇ। ਅਰਚਨਾ ਪੂਰਨ ਸਿੰਘ ਜ਼ੀਟਾ ਦੇ ਕਿਰਦਾਰ ਨੂੰ ਆਵਾਜ਼ ਦੇਣਗੇ, ਜਦਕਿ ਕੀਕੂ ਸ਼ਾਰਦਾ ਲੇਨਰਡ ਦਾ ਕਿਰਦਾਰ ਨੂੰ ਆਪਣੀ ਆਵਾਜ਼ ਦੇਣਗੇ। ਇਹ ਫਿਲਮ 23 ਅਗਸਤ ਨੂੰ ਹਿੰਦੀ, ਅੰਗਰੇਜ਼ੀ, ਤਾਮਿਲ ਤੇ ਤੇਲਗੂ ਵਰਜਨ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Kapil SharmaAngry Birds 2Archana Puran SinghKiku ShardaTV Celebrity

Edited By

Sunita

Sunita is News Editor at Jagbani.