FacebookTwitterg+Mail

ਕਪਿਲ ਸ਼ਰਮਾ ਨੇ ਤਸਵੀਰਾਂ ਰਾਹੀਂ ਦਿਖਾਈ ਅਰੁਣਾਚਲ ਪ੍ਰਦੇਸ਼ ਦੀ ਖੂਬਸੂਰਤੀ

kapil sharma shares photos from   lap of nature   arunachal pradesh
06 November, 2019 12:14:27 PM

ਮੁੰਬਈ(ਬਿਊਰੋ)- ਕਪਿਲ ਸ਼ਰਮਾ ਪਿਛਲੇ ਦਿਨੀਂ ਆਪਣੀ ਕੋ-ਸਟਾਰ ਸੁਮੋਨਾ ਨਾਲ ਅਰੁਣਾਚਲ ਪ੍ਰਦੇਸ਼ ਗਏ ਸੀ, ਜਿੱਥੇ ਉਨ੍ਹਾਂ ਨੇ 4 ਦਿਨ ਤੱਕ ਚੱਲਣ ਵਾਲੇ ਤਵਾਂਗ ਫੈਸਟੀਵਲ 2019 ਵਿਚ ਹਿੱਸਾ ਲਿਆ ਸੀ। ਹੁਣ ਉਹ ਅਰੁਣਾਚਲ ਪ੍ਰਦੇਸ਼ ਦੀ ਖੂਬਸੂਰਤੀ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਹਨ।


ਕੁਦਰਤ ਦੀ ਗੋਦ ਵਿਚ ਕਪਿਲ :
ਕਪਿਲ ਨੇ ਇਨ੍ਹਾਂ ਤਸਵੀਰਾਂ ਨਾਲ ਅਰੁਣਾਚਲ ਦੀ ਖਾਸੀਅਤ ਨੂੰ ਵੀ ਸਾਂਝਾ ਕੀਤਾ ਹੈ। ਤਵਾਂਗ ਫੈਸਟੀਵਲ 28 ਤੋਂ 31 ਅਕਤੂਬਰ ਤੱਕ ਚੱਲਿਆ। ਇਸੇ ਦੌਰਾਨ ਕਪਿਲ ਭਾਰਤ-ਚੀਨ ਸੀਮਾ ’ਤੇ ਭਾਰਤੀ ਫੌਜੀਆਂ ਨੂੰ ਮਿਲਣ ਗਏ।


ਸੁਮੋਨਾ ਵੀ ਪਹੁੰਚੀ ਸੀ ਤਵਾਂਗ :
ਇਸ ਪੂਰੇ ਟਰਿੱਪ ਦੌਰਾਨ ਕਪਿਲ ਨਾਲ ਉਨ੍ਹਾਂ ਦੀ ਕੋ-ਸਟਾਰ ਸੁਮੋਨਾ ਚੱਕਰਵਰਤੀ ਵੀ ਨਜ਼ਰ ਆਈ। ਕਪਿਲ ਨੇ ਇਸ ਪੂਰੇ ਫੈਸਟੀਵਲ ਲਈ ਸੀ. ਐੱਮ. ਪੇਮਾ ਖਾਂਡੂ ਨੂੰ ਧੰਨਵਾਦ ਦਿੱਤਾ ਹੈ ਅਤੇ ਉਨ੍ਹਾਂ ਨੂੰ ਕੂਲੇਸਟ ਸੀ. ਐੱਮ. ਦੱਸਿਆ। ਧਿਆਨਯੋਗ ਹੈ ਕਿ ਸਮੁੰਦਰ ਤਲ ਤੋਂ ਕਰੀਬ 15200 ਫੁੱਟ ’ਤੇ ਬੁਮਲਾ ਦੱਰਾ ਸਥਿਤ ਹੈ, ਜਿੱਥੇ ਸਰਦੀਆਂ ਵਿਚ ਤਾਪਮਾਨ ਸਿਫਰ ਤੋਂ ਵੀ ਹੇਠਾਂ ਚਲਾ ਜਾਂਦਾ ਹੈ।


Tags: Kapil SharmaArunachal PradeshInstagramTawang Festival

About The Author

Lakhan

Lakhan is content editor at Punjab Kesari