FacebookTwitterg+Mail

1 ਮਹੀਨੇ ਲਈ ਸਸਪੈਂਡ ਹੋਇਆ ਕਪਿਲ ਦਾ ਨਵਾਂ ਸ਼ੋਅ, ਕੀ ਹੋ ਜਾਵੇਗਾ ਬੰਦ?

kapil sharma show suspended for 1 month
11 April, 2018 02:32:43 PM

ਮੁੰਬਈ (ਬਿਊਰੋ)— ਕਪਿਲ ਸ਼ਰਮਾ ਨੂੰ ਲੈ ਕੇ ਇਨ੍ਹੀਂ ਦਿਨੀਂ ਵਿਵਾਦਾਂ ਦੀਆਂ ਖਬਰਾਂ ਜ਼ੋਰਾਂ 'ਤੇ ਹਨ। ਕਦੇ ਉਨ੍ਹਾਂ ਦੇ ਟਵੀਟ ਹੰਗਾਮਾ ਖੜ੍ਹਾ ਕਰ ਦਿੰਦੇ ਹਨ ਤਾਂ ਕਦੇ ਉਨ੍ਹਾਂ ਨਾਲ ਜੁੜਿਆ ਆਡੀਓ ਤਹਿਲਕਾ ਮਚਾ ਦਿੰਦਾ ਹੈ। ਇਨ੍ਹਾਂ ਸਾਰੇ ਵਿਵਾਦਾਂ ਵਿਚਾਲੇ ਖਬਰਾਂ ਆ ਰਹੀਆਂ ਹਨ ਕਿ ਕਪਿਲ ਸ਼ਰਮਾ ਦੇ ਸ਼ੋਅ ਨੂੰ ਇਕ ਮਹੀਨੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਸ਼ੋਅ ਨੂੰ ਸਸਪੈਂਡ ਕਰਨ ਦੀ ਵਜ੍ਹਾ ਸ਼ੂਟਿੰਗ ਦਾ ਲਗਾਤਾਰ ਰੱਦ ਹੋਣਾ ਹੈ। ਪਿਛਲੇ ਦਿਨੀਂ ਕਪਿਲ ਨੇ ਅਭੈ ਦਿਓਲ ਨਾਲ ਸ਼ੂਟ ਕੀਤਾ ਸੀ। ਇਸ ਤੋਂ ਬਾਅਦ ਰਾਣੀ ਮੁਖਰਜੀ ਨੂੰ ਸ਼ੂਟ ਲਈ ਬੁਲਾ ਕੇ ਲੰਮਾਂ ਇੰਤਜ਼ਾਰ ਕਰਵਾਇਆ ਗਿਆ ਪਰ ਅਖੀਰ 'ਚ ਸ਼ੂਟ ਰੱਦ ਹੋ ਗਿਆ।

ਸ਼ੋਅ ਦੀ ਸ਼ੁਰੂਆਤ ਦਰਸ਼ਕਾਂ ਨੂੰ ਨਹੀਂ ਆਈ ਪਸੰਦ
ਪਿਛਲੇ ਦਿਨੀਂ ਕਪਿਲ ਦਾ ਜਦੋਂ ਨਵਾਂ ਸ਼ੋਅ ਪ੍ਰਸਾਰਿਤ ਹੋਇਆ ਤਾਂ ਫੈਨਜ਼ ਨੇ ਉਸ ਨੂੰ ਦੇਖਿਆ ਜ਼ਰੂਰ ਪਰ ਖਾਸ ਪਸੰਦ ਨਹੀਂ ਆਇਆ। ਅਜਿਹੇ 'ਚ ਸ਼ੋਅ ਦੀ ਡਿੱਗਦੀ ਟੀ. ਆਰ. ਪੀ. ਤੇ ਵਧਦੇ ਵਿਵਾਦਾਂ ਦੀ ਵਜ੍ਹਾ ਕਾਰਨ ਸਸਪੈਂਡ ਕੀਤਾ ਜਾ ਰਿਹਾ ਹੈ।

ਸ਼ੋਅ ਬੰਦ ਹੋਣ ਦੀ ਵਜ੍ਹਾ
ਰਿਪੋਰਟਾਂ ਮੁਤਾਬਕ ਕਪਿਲ ਸ਼ਰਮਾ ਦੇ ਸ਼ੋਅ ਨੂੰ ਬੰਦ ਕਰਨ ਪਿੱਛੇ ਕਾਮੇਡੀ ਕਿੰਗ ਦੀ ਹੈਲਥ ਦੱਸੀ ਜਾ ਰਹੀ ਹੈ। ਪਿਛਲੇ ਦਿਨੀਂ ਕਪਿਲ ਦੇ ਪੁਰਾਣੇ ਸ਼ੋਅ ਦੀ ਕ੍ਰਿਏਟਿਵ ਹੈੱਡ ਪ੍ਰਿਤੀ ਸਿਮੋਸ ਨੇ ਵੀ ਕਪਿਲ ਨੂੰ ਰਿਹੈਬਿਲੀਟੇਸ਼ਨ ਸੈਂਟਰ 'ਚ ਜਾ ਕੇ ਟ੍ਰੀਟਮੈਂਟ ਲੈਣ ਦੀ ਸਲਾਹ ਦਿੱਤੀ ਸੀ। ਪਿਛਲੇ ਕਈ ਇੰਟਰਵਿਊਜ਼ 'ਚ ਕਪਿਲ ਨੇ ਸ਼ਰਾਬ ਦੀ ਆਪਣੀ ਬੁਰੀ ਆਦਤ ਦੀ ਗਲਤੀ ਮੰਨੀ ਸੀ। ਇਸ ਦੇ ਨਾਲ ਦੂਜੀ ਵਜ੍ਹਾ ਕਪਿਲ ਦੇ ਲਗਾਤਾਰ ਸ਼ੂਟ ਨੂੰ ਰੱਦ ਕਰਨ ਦੀ ਹੈ। ਕਪਿਲ ਪਹਿਲਾਂ ਵੀ ਕਈ ਵੱਡੇ ਸਟਾਰ ਦੇ ਸ਼ੂਟ ਰੱਦ ਕਰਦੇ ਰਹੇ ਹਨ। ਇਸ ਵਾਰ ਜਦੋਂ ਨਵੇਂ ਸ਼ੋਅ ਦਾ ਪ੍ਰੋਮੋ ਆਇਆ ਤਾਂ ਉਸ 'ਚ ਵੀ ਕਪਿਲ ਨੇ ਸ਼ੂਟ ਰੱਦ ਕਰਨ ਦੀ ਮੁਆਫੀ ਅਜੇ ਦੇਵਗਨ ਕੋਲੋਂ ਮੰਗੀ ਸੀ।

ਕੋ-ਸਟਾਰ ਨੇਹਾ ਨੇ ਛੱਡਿਆ ਸਾਥ
ਕਪਿਲ ਸ਼ਰਮਾ ਨਾਲ ਨਵੇਂ ਸ਼ੋਅ 'ਚ ਨਜ਼ਰ ਆਈ ਉਸ ਦੀ ਕੋ-ਸਟਾਰ ਨੇਹਾ ਨੇ ਵੀ ਉਸ ਦਾ ਸਾਥ ਛੱਡ ਦਿੱਤਾ ਹੈ। ਰਿਪੋਰਟ ਮੁਤਾਬਕ ਕਪਿਲ ਸ਼ਰਮਾ ਦੇ ਨਵੇਂ ਸ਼ੋਅ ਦੀ ਸ਼ੂਟਿੰਗ ਨਹੀਂ ਹੋ ਰਹੀ ਹੈ। ਅਜਿਹੇ 'ਚ ਉਨ੍ਹਾਂ ਦੀ ਕੋ-ਸਟਾਰ ਨੇਹਾ ਕਲਰਸ ਟੀ. ਵੀ. ਦੇ ਸ਼ੋਅ 'ਐਂਟਰਟੇਨਮੈਂਟ ਕੀ ਰਾਤ' ਦੇ ਇਕ ਐਪੀਸੋਡ ਦੀ ਸ਼ੂਟਿੰਗ 'ਚ ਦਿਖਾਈ ਦਿੱਤੀ। ਨੇਹਾ ਦਾ ਕਿਸੇ ਦੂਜੇ ਚੈਨਲ ਦੇ ਸ਼ੋਅ 'ਚ ਹੋਣਾ ਕਪਿਲ ਦੇ ਸ਼ੋਅ 'ਤੇ ਸਵਾਲ ਤਾਂ ਉਠਾ ਹੀ ਦਿੰਦਾ ਹੈ।


Tags: Kapil Sharma Family Time With Kapil Sharma Neha Pendse Comedy Show

Edited By

Rahul Singh

Rahul Singh is News Editor at Jagbani.