FacebookTwitterg+Mail

ਵੀਡੀਓ ਸਾਂਝੀ ਕਰ ਕਪਿਲ ਸ਼ਰਮਾ ਨੇ ਕਿਹਾ, ਕਾਸ਼! ਸਾਡੇ ਦੇਸ਼ 'ਚ ਵੀ ਅਜਿਹਾ ਹੁੰਦਾ

kapil sharma stops his car for canadian geese to pass
30 July, 2019 02:39:52 PM

ਮੁੰਬਈ(ਬਿਊਰੋ)— ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਪਤਨੀ ਗਿੰਨੀ ਚਤਰਥ ਨਾਲ ਕੈਨੇਡਾ ਗਏ ਹੋਏ ਹਨ। ਕਪਿਲ ਸ਼ਰਮਾ ਜਲਦ ਹੀ ਪਿਤਾ ਬਨਣ ਵਾਲੇ ਹਨ ਅਤੇ ਕੁਝ ਦਿਨ ਪਹਿਲਾਂ ਗਿੰਨੀ ਚਤਰਥ ਨਾਲ ਕੈਨੇਡਾ ਜਾਂਦੇ ਸਮੇਂ ਉਨ੍ਹਾਂ ਦੀ ਏਅਰਪੋਰਟ ਤਸਵੀਰਾਂ ਕਾਫੀ ਵਾਇਰਲ ਵੀ ਹੋਈਆਂ ਸਨ ਪਰ ਹੁਣ ਕਪਿਲ ਸ਼ਰਮਾ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦਾ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤਾ ਹੈ ਅਤੇ ਇਹ ਵੀਡੀਓ ਬਹੁਤ ਹੀ ਕਮਾਲ ਦਾ ਹੈ। ਕਪਿਲ ਸ਼ਰਮਾ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਵੀਡੀਓ ਬਹੁਤ ਹੀ ਕਿਊਟ ਹੈ। ਕਾਮੇਡੀਅਨ ਕਪਿਲ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕੀਤਾ ਹੈ।

 
 
 
 
 
 
 
 
 
 
 
 
 
 

How beautiful is this 😍 #beautiful #britishcolumbia #nature #naturelovers #love #youandme ❤️

A post shared by Kapil Sharma (@kapilsharma) on Jul 29, 2019 at 1:38pm PDT


ਵੀਡੀਓ 'ਚ ਕਪਿਲ ਸ਼ਰਮਾ ਕਾਰ 'ਚ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਨੇ ਕਾਰ ਰੋਕੀ ਹੋਈ ਹੈ ਅਤੇ ਕੁਝ ਖਾਸ ਪ੍ਰਾਣੀ ਸੜਕ ਪਾਰ ਕਰਦੇ ਨਜ਼ਰ ਆ ਰਹੇ ਹਨ। ਜੀ ਹਾਂ, ਕੁਝ ਬੱਤਖਾਂ ਸੜਕ ਪਾਰ ਕਰ ਰਹੀਆਂ ਹਨ ਅਤੇ ਸਾਰੀਆਂ ਗੱਡੀਆਂ ਉਨ੍ਹਾਂ ਦੇ ਸੜਕ ਕਰਾਸ ਕਰਨ ਦਾ ਇੰਤਜ਼ਾਰ ਕਰ ਰਹੀਆਂ ਹਨ। ਕਪਿਲ ਸ਼ਰਮਾ ਦੱਸਦੇ ਹਨ ਕਿ ਸਾਨੂੰ ਕੁਝ ਦੇਰ ਵੇਟ ਕਰਨਾ ਪਵੇਗਾ ਅਤੇ ਉਹ ਇਹ ਵੀ ਕਹਿੰਦੇ ਹਨ ਕਿ ਕਾਸ਼ ਸਾਡੇ ਦੇਸ਼ 'ਚ ਵੀ ਇਸ ਨੂੰ ਫਾਲੋ ਕੀਤਾ ਜਾਂਦਾ। ਅਕਸਰ ਵਿਦੇਸ਼ਾਂ ਤੋਂ ਇਸ ਤਰ੍ਹਾਂ ਦੇ ਵੀਡੀਓ ਆਉਂਦੇ ਹਨ, ਜਿਨ੍ਹਾਂ 'ਚ ਬੱਤਖਾਂ ਜਾਂ ਹੋਰ ਪ੍ਰਾਣੀ ਸੜਕ ਪਾਰ ਕਰ ਰਹੇ ਹੁੰਦੇ ਹਨ ਅਤੇ ਸਾਰੀਆਂ ਗੱਡੀਆਂ ਉਨ੍ਹਾਂ ਦੇ ਨਿਕਲਣ ਦਾ ਇੰਤਜ਼ਾਰ ਕਰਦੀਆਂ ਹਨ।

 
 
 
 
 
 
 
 
 
 
 
 
 
 

Hey guys, meet Red.. he's got something to tell you, stay tuned for more 😎🤙

A post shared by Kapil Sharma (@kapilsharma) on Jul 25, 2019 at 2:47am PDT


ਕਪਿਲ ਸ਼ਰਮਾ ਨੇ ਕੁਝ ਦਿਨ ਪਹਿਲਾਂ ਆਪਣੇ ਜਲਦ ਪਿਤਾ ਬਨਣ ਦੀ ਖਬਰ ਦਿੱਤੀ ਸੀ। ਕਪਿਲ ਸ਼ਰਮਾ ਇਨ੍ਹੀਂ ਦਿਨੀਂ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਇਹੀ ਨਹੀਂ, ਕਪਿਲ ਸ਼ਰਮਾ 'ਦਿ ਐਂਗਰੀ ਬਰਡਸ 2' ਦੀ ਹਿੰਦੀ ਡਬਿੰਗ ਕਰ ਰਹੇ ਹਨ। ਉਨ੍ਹਾਂ ਦਾ ਸਾਥ ਕੀਕੂ ਸ਼ਾਰਦਾ ਅਤੇ ਅਰਚਨਾ ਪੂਰਨ ਸਿੰਘ ਵੀ ਦੇ ਰਹੇ ਹਨ। ਇਸ ਤਰ੍ਹਾਂ ਕਪਿਲ ਸ਼ਰਮਾ ਆਪਣੇ ਫੈਨਜ਼ ਲਈ ਕਈ ਨਵੇਂ ਧਮਾਕੇ ਲਿਆ ਕੇ ਆਉਣ ਵਾਲੇ ਹਨ।


Tags: Kapil SharmaCanadaGinni ChatrathBaby MoonVideoCanadian Geese

About The Author

manju bala

manju bala is content editor at Punjab Kesari