FacebookTwitterg+Mail

ਵਿਆਹ ਦੀ ਵਰ੍ਹੇਗੰਢ ਮੌਕੇ ਜਾਣੋ ਕਪਿਲ ਤੇ ਗਿੰਨੀ ਦੀ ਦਿਲਚਸਪ ਲਵਸਟੋਰੀ ਬਾਰੇ

kapil sharma wife ginni celebrate first anniversary with their li l angel
12 December, 2019 09:46:17 AM

ਮੁੰਬਈ(ਬਿਊਰੋ)- ਕਪਿਲ ਸ਼ਰਮਾ ਤੇ ਗਿੰਨੀ ਚਤਰਥ ਅੱਜ ਯਾਨੀ 12 ਦਸੰਬਰ ਨੂੰ ਆਪਣੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ। ਤਿੰਨ ਦਿਨ ਪਹਿਲਾਂ ਕਪਿਲ ਸ਼ਰਮਾ ਦੇ ਘਰ ਧੀ ਦਾ ਜਨਮ ਹੋਇਆ। ਕਪਿਲ ਸ਼ਰਮਾ ਨੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ ’ਤੇ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ। ਕਪਿਲ ਸ਼ਰਮਾ  ਅਤੇ ਗਿੰਨੀ ਨੇ 13 ਸਾਲ ਤੱਕ ਡੇਟ ਕਰਨ ਤੋਂ ਬਾਅਦ ਵਿਆਹ ਕੀਤਾ ਸੀ। ਕਪਿਲ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਜਦੋਂ ਉਨ੍ਹਾਂ ਦੀ ਮਾਂ ਪਹਿਲੀ ਵਾਰ ਵਿਆਹ ਦਾ ਪ੍ਰਸਤਾਵ ਲੈ ਕੇ ਗਿੰਨੀ ਦੇ ਪਿਤਾ ਕੋਲ ਗਈ ਤਾਂ ਉਨ੍ਹਾਂ ਨੇ ਰਿਜੈਕਟ ਕਰ ਦਿੱਤਾ ਸੀ।
Punjabi Bollywood Tadka
ਪਹਿਲੀ ਮੁਲਾਕਾਤ
ਕਪਿਲ ਸ਼ਰਮਾ ਤੇ ਗਿੰਨੀ ਦੀ ਪਹਿਲੀ ਮੁਲਾਕਾਤ ਕਾਲਜ ਸਮੇਂ ਹੋਈ ਸੀ। ਕਪਿਲ ਕਾਲਜ ਵਿਚ ਥੀਏਟਰ ਗਰੁੱਪ ਦੇ ਡਾਇਰੈਕਟਰ ਸਨ। ਇਸ ਦੌਰਾਨ ਗਿੰਨੀ ਔਡੀਸ਼ਨ ਦੇਣ ਲਈ ਆਈ ਸੀ। ਪਹਿਲੀ ਮੁਲਾਕਾਤ ਵਿਚ ਉਹ ਗਿੰਨੀ ਤੋਂ ਕਾਫੀ ਇੰਪ੍ਰੈੱਸ ਹੋ ਗਏ ਸਨ। ਗਿੰਨੀ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਉਹ ਕਪਿਲ ਨੂੰ ਪਹਿਲੀ ਮੁਲਾਕਾਤ ਵਿਚ ਹੀ ਪਸੰਦ ਕਰਨ ਲੱਗੀ ਸੀ। ਕਪਿਲ ਸ਼ਰਮਾ ਤੇ ਗਿੰਨੀ ਦਾ ਬਰੇਕਅੱਪ ਵੀ ਹੋ ਗਿਆ ਸੀ।
Punjabi Bollywood Tadka
ਕਪਿਲ ਦੇ ਮੁਤਾਬਕ ਮੈਂ ਮੁੰਬਈ ਵਿਚ ਕਈ ਔਡੀਸ਼ਨ ਦਿੱਤੇ ਅਤੇ ਰਿਜੈਕਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੈਂ ਗਿੰਨੀ ਨੂੰ ਫੋਨ ਕਰ ਕਿਹਾ ਕਿ ਮੈਨੂੰ ਕਦੇ ਕਾਲ ਨਾ ਕਰੀ। ਬਰੇਕਅੱਪ ਦਾ ਕਾਰਨ ਦੱਸਦੇ ਹੋਏ ਕਪਿਲ ਨੇ ਕਿਹਾ ਕਿ ਦਰਅਸਲ ਉਹ ਮੇਰੇ ਤੋਂ ਫਾਇਨੈਂਸ਼ਇਲੀ ਜ਼ਿਆਦਾ ਮਜਬੂਤ ਸਨ।
Punjabi Bollywood Tadka
ਇਸ ਤੋਂ ਇਲਾਵਾ ਸਾਡੀ ਕਾਸਟ ਵੀ ਵੱਖ-ਵੱਖ ਸੀ। ਅਜਿਹੇ ਵਿਚ ਮੈਨੂੰ ਲੱਗਾ ਕਿ ਇਸ ਰਿਲੇਸ਼ਨਸ਼ਿਪ ਦਾ ਕੋਈ ਫਿਊਚਰ ਨਹੀਂ ਹੈ। ਹਾਲਾਂਕਿ,  ਔਡੀਸ਼ਨ ਵਿਚ ਸਲੈਕਟ ਹੋਣ ਤੋਂ ਬਾਅਦ ਗਿੰਨੀ ਨੇ ਮੈਨੂੰ ਫੋਨ ਕਰਕੇ ਵਧਾਈ ਦਿੱਤੀ ਸੀ।
Punjabi Bollywood Tadka
ਕਪਿਲ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਵਿਵਾਦਾਂ ਕਾਰਨ ਬ੍ਰੇਕ ’ਤੇ ਸਨ ਤਾਂ ਉਨ੍ਹਾਂ ਨੇ ਗਿੰਨੀ ਨਾਲ ਵਿਆਹ ਕਰਵਾਉਣ ਦਾ ਫੈਸਲਾ ਲਿਆ। ਦੋਵਾਂ ਨੇ ਬੀਤੇ ਸਾਲ ਜਲੰਧਰ ’ਚ ਅੱਜ ਦੇ ਹੀ ਦਿਨ ਵਿਆਹ ਕਰਵਾ ਲਿਆ ਸੀ।
Punjabi Bollywood Tadka

Punjabi Bollywood Tadka


Tags: Kapil SharmaGinni ChatrathWedding AnniversaryThe Kapil Sharma ShowTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari