FacebookTwitterg+Mail

ਕੀ ਤੁਸੀਂ ਦੇਖੀਆਂ ਹਨ ਕਪੂਰ ਖਾਨਦਾਨ ਦੀਆਂ ਇਹ ਨੂੰਹਾਂ, ਜਿਨ੍ਹਾਂ 'ਚੋਂ ਕਈ ਰਹਿੰਦੀਆਂ ਹਨ ਲਾਈਮਲਾਈਟ ਤੋਂ ਦੂਰ

kapoor wives
05 December, 2017 05:25:57 PM

ਮੁੰਬਈ(ਬਿਊਰੋ)— ਗੁਜ਼ਰੇ ਜ਼ਮਾਨੇ ਦੇ ਐਕਟਰ ਸ਼ਸ਼ੀ ਕਪੂਰ ਦਾ ਬੀਤੇ ਦਿਨੀਂ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਉਂਝ ਤਾਂ ਕਪੂਰ ਖਾਨਦਾਨ ਦੇ ਬਾਰੇ 'ਚ ਸਾਰੇ ਲੋਕ ਜਾਣਦੇ ਹਨ ਤੇ ਇਨ੍ਹਾਂ ਦੇ ਕਈ ਮੈਂਬਰਜ਼ ਨੂੰ ਦੇਖਿਆ ਵੀ ਹੈ ਪਰ ਇਨ੍ਹਾਂ 'ਚੋਂ ਕੁਝ ਅਜਿਹੇ ਵੀ ਹਨ, ਜਿਨ੍ਹਾਂ ਨੂੰ ਘੱਟ ਹੀ ਲੋਕਾਂ ਨੇ ਦੇਖਿਆ ਹੈ। ਅੱਜ ਤੁਹਾਨੂੰ ਇਸ ਪੈਕੇਜ ਰਾਹੀਂ ਕਪੂਰ ਖਾਨਦਾਨ ਦੀਆਂ ਨੂੰਹਾਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ।
ਪ੍ਰਿਥਵੀਰਾਜ ਕਪੂਰ ਤੇ ਰਾਮਸਰਨੀ
ਪ੍ਰਿਥਵੀਰਾਜ ਕਪੂਰ ਖਾਨਦਾਨ ਦੇ ਅਜਿਹੇ ਪਹਿਲੇ ਵਿਅਕਤੀ ਹਨ, ਜਿਸ ਨੇ ਐਕਟਿੰਗ ਦੀ ਫੀਲਡ 'ਚ ਕਦਮ ਰੱਖਿਆ। ਪ੍ਰਿਥਵੀਰਾਜ ਕਪੂਰ ਨੇ 1929 'ਚ ਹਿੰਦੀ ਸਿਨੇਮਾ 'ਚ ਕਦਮ ਰੱਖਿਆ ਸੀ। ਉਨ੍ਹਾਂ ਨੇ 1923 'ਚ ਰਾਮਸਰਨੀ ਮਹਿਰਾ ਨਾਲ ਵਿਆਹ ਕੀਤਾ ਸੀ। ਦੋਹਾਂ ਦੇ 4 ਬੱਚੇ ਸਨ— ਰਾਜ ਕਪੂਰ, ਸ਼ੰਮੀ ਕਪੂਰ, ਸ਼ਸ਼ੀ ਕਪੂਰ ਤੇ ਬੇਟੀ ਉਰਮੀ।

Punjabi Bollywood Tadka
ਰਾਜ ਕਪੂਰ ਤੇ ਕ੍ਰਿਸ਼ਣਾ ਮਲਹੋਤਰਾ
ਰਾਜ ਕਪੂਰ ਦੀ ਪਤਨੀ ਹੈ ਕ੍ਰਿਸ਼ਣਾ ਮਲਹੋਤਰਾ। ਦੋਹਾਂ ਦਾ ਵਿਆਹ 1946 'ਚ ਹੋਇਆ ਸੀ। ਦੋਹਾਂ ਦੇ ਪੰਜ ਬੱਚੇ ਹਨ ਰਣਧੀਰ ਕਪੂਰ, ਰਿਸ਼ੀ ਕਪੂਰ, ਰਾਜੀਵ ਕਪੂਰ, ਰੀਮਾ ਤੇ ਰਿਤੂ। ਰਾਜ ਕਪੂਰ ਦੀ ਪਤਨੀ ਫਿਲਮਾਂ ਤੋਂ ਦੂਰ ਹੀ ਰਹੀ ਸੀ। ਉੱਥੇ ਉਨ੍ਹਾਂ ਦੇ ਤਿੰਨਾਂ ਬੇਟਿਆਂ ਨੇ ਐਕਟਿੰਗ 'ਚ ਕਰੀਅਰ ਬਣਾਇਆ।

Punjabi Bollywood Tadka
ਸ਼ੰਮੀ ਕਪੂਰ, ਗੀਤਾ ਬਾਲੀ ਤੇ ਨੀਲਾ ਦੇਵੀ
ਸ਼ੰਮੀ ਕਪੂਰ ਦੀ ਪਤਨੀ ਦਾ ਨਾਂ ਹੈ ਗੀਤਾ ਬਾਲੀ। ਇਨ੍ਹਾਂ ਦਾ ਵਿਆਹ 1955 'ਚ ਹੋਈ ਸੀ। ਹਾਲਾਂਕਿ ਗੀਤਾ ਬਾਲੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਨੀਲਾ ਦੇਵੀ ਨਾਲ ਵਿਆਹ ਕੀਤਾ ਸੀ। ਸ਼ੰਮੀ-ਗੀਤਾ ਦੇ ਦੋ ਬੱਚੇ ਸਨ ਆਦਿੱਤਿਆ ਰਾਜ ਕਪੂਰ ਤੇ ਕੰਚਨ।

Punjabi Bollywood Tadka
ਸ਼ਸ਼ੀ ਕਪੂਰ ਤੇ ਜੈਨੀਫਰ ਕੇਂਡਲ
ਸ਼ਸ਼ੀ ਕਪੂਰ ਤੇ ਜੈਨੀਫਰ ਨੇ 1958 'ਚ ਵਿਆਹ ਕੀਤਾ ਸੀ। ਦੋਹਾਂ ਦੇ ਤਿੰਨ ਬੱਚੇ ਹਨ— ਕਰਨ ਕਪੂਰ, ਕੁਣਾਲ ਕਪੂਰ ਤੇ ਸੰਜਨਾ ਕਪੂਰ। ਸ਼ਸ਼ੀ ਕਪੂਰ ਤੇ ਜੈਨੀਫਰ ਨੇ ਕੁਝ ਫਿਲਮਾਂ 'ਚ ਇੱਕਠੇ ਕੰਮ ਕੀਤਾ। ਹਾਲਾਂਕਿ ਇਨ੍ਹਾਂ ਦੇ ਬੱਚੇ ਫਿਮਲਾਂ 'ਚ ਨਾਂ ਨਹੀਂ ਕਮਾ ਪਾਏ।

Punjabi Bollywood Tadka
ਰਣਧੀਰ ਕਪੂਰ ਤੇ ਬਬੀਤਾ
ਰਣਧੀਰ ਕਪੂਰ ਤੇ ਬਬੀਤਾ ਨੇ 1971 'ਚ ਵਿਆਹ ਕੀਤਾ ਸੀ। ਦੋਹਾਂ ਦੀਆਂ 2 ਬੇਟੀਆਂ ਹਨ ਕਰਿਸ਼ਮਾ ਕਪੂਰ ਤੇ ਕਰੀਨਾ ਕਪੂਰ। ਉਨ੍ਹਾਂ ਦੀਆਂ ਦੋ ਬੇਟੀਆਂ ਨੇ ਫਿਲਮਾਂ 'ਚ ਖੂਬ ਨਾਂ ਕਮਾਇਆ। ਹਾਲਾਂਕਿ ਰਣਧੀਰ ਤੇ ਬਬੀਤਾ ਫਿਲਮਾਂ 'ਚ ਉਨੇ ਮਸ਼ਹੂਰ ਨਹੀਂ ਹੋਏ। ਭਾਵੇਂ ਰਣਧੀਰ ਤੇ ਬਬੀਤਾ ਵੱਖ ਹੋ ਚੁੱਕੇ ਹਨ ਪਰ ਉਨ੍ਹਾਂ ਨੇ ਤਲਾਕ ਨਹੀਂ ਲਿਆ ਹੈ।

Punjabi Bollywood Tadka
ਰਿਸ਼ੀ ਕਪੂਰ ਤੇ ਨੀਤੂ ਸਿੰਘ
ਰਿਸ਼ੀ-ਨੀਤੂ ਨੇ 1980 'ਚ ਵਿਆਹ ਕੀਤਾ ਸੀ। ਦੋਹਾਂ ਦੇ ਦੋ ਬੱਚੇ ਰਣਬੀਰ ਕਪੂਰ ਤੇ ਰਿਧੀਮਾ ਕਪੂਰ ਹੈ। ਰਣਬੀਰ ਤਾਂ ਫਿਮਲਾਂ 'ਚ ਐਕਟਿਵ ਹੈ ਪਰ ਰਿਧੀਮਾ ਨੇ ਕਦੇ ਵੀ ਫਿਲਮਾਂ 'ਚ ਰੁਚੀ ਨਹੀਂ ਦਿਖਾਈ।

Punjabi Bollywood Tadka
ਰਾਜੀਵ ਤੇ ਆਰਤੀ ਸਬਰਵਾਲ
ਰਾਜੀਵ ਕਪੂਰ ਤੇ ਆਰਤੀ ਸਬਰਵਾਲ ਦਾ ਵਿਆਹ 2001 'ਚ ਹੋਇਆ ਸੀ। ਹਾਲਾਂਕਿ ਦੋਹਾਂ ਦਾ ਤਲਾਕ ਹੋ ਚੁੱਕਾ ਹੈ। ਆਰਤੀ ਆਰਕੀਟੈਕਟ ਹੈ।  

Punjabi Bollywood Tadka
ਆਦਿੱਤਿਆ ਰਾਜ ਕਪੂਰ ਤੇ ਪ੍ਰੀਤੀ
ਸ਼ੰਮੀ ਕਪੂਰ ਦੇ ਬੇਟੇ ਆਦਿੱਤਿਆ ਰਾਜ ਕਪੂਰ ਨੇ ਪ੍ਰੀਤੀ ਤੋਂ 1982 'ਚ ਵਿਆਹ ਕੀਤਾ ਸੀ। ਉਨ੍ਹਾਂ ਦਾ ਵਿਆਹ ਉਨ੍ਹਾਂ ਦੇ ਅਧਿਆਤਮਕ ਗੁਰੂ ਹੈਜਰਾਬਾਦ ਬਾਬਾ ਨੇ ਕਰਵਾਇਆ ਸੀ। ਪ੍ਰੀਤੀ ਲਾਈਮਲਾਈਟ ਤੋਂ ਇਕਦਮ ਦੂਰ ਰਹਿੰਦੀ ਹੈ। ਦੋਹਾਂ ਦੇ ਦੋ ਬੱਚੇ ਵਿਸ਼ਵ ਪ੍ਰਤਾਪ ਕਪੂਰ, ਤੁਲਸੀ ਕਪੂਰ ਹੈ। ਆਦਿੱਤਿਆ ਨੇ 'ਡੌਂਟ ਸਟਾਪ ਡ੍ਰੀਮਿੰਗ ' (2007), 'ਸਾਂਬਰ ਸਾਲਸਾ' (2007) ਫਿਲਮਾਂ 'ਚ ਕੰਮ ਕੀਤਾ ਹੈ। 

Punjabi Bollywood Tadka
ਕਰਨ ਕਪੂਰ ਤੇ ਲੋਰਨਾ ਕਪੂਰ
ਕਰਨ ਕਪੂਰ ਦੀ ਪਤਨੀ ਦਾ ਨਾਂ ਹੈ ਲੋਰਨਾ। ਦੋਹਾਂ ਦੇ ਦੋ ਬੱਚੇ ਹਨ ਆਲੀਆ ਕਪੂਰ ਤੇ ਜਾਰਚ ਕਪੂਰ। ਕਰਨ-ਲੋਰਨਾ ਲੰਡਨ 'ਚ ਰਹਿੰਦੇ ਹਨ ਤੇ ਬਿਜ਼ਨੈੱਸ ਕਰਦੇ ਹਨ। 

Punjabi Bollywood Tadka
ਕੁਣਾਲ ਕਪੂਰ ਤੇ ਸ਼ੀਨਾ ਸਿੱਪੀ
ਕੁਣਾਲ ਕਪੂਰ ਦੀ ਪਤਨੀ ਦਾ ਨਾਂ ਹੈ ਸ਼ੀਨਾ ਸਿੱਪੀ, ਜੋ ਫਿਲਮਕਾਰ ਰਮੇਸ਼ ਸਿੱਪੀ ਦੇ ਬੇਟੀ ਹੈ। ਕੁਣਾਲ ਤੇ ਸ਼ੀਨਾ ਦੇ ਦੋ ਬੱਚੇ ਹਨ- ਜਾਹਨ ਤੇ ਸਾਇਰਾ। ਹਾਲਾਂਕਿ ਦੋਹਾਂ ਦਾ ਤਲਾਕ ਹੋ ਚੁੱਕਾ ਹੈ।

Punjabi Bollywood Tadka


Tags: Raj KapoorShammi KapoorRishi kapoorShashi KapoorKapoor Wivesਸ਼ਸ਼ੀ ਕਪੂਰਕਪੂਰ ਨੂੰਹਾਂ