FacebookTwitterg+Mail

ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਕਰਮਜੀਤ ਅਨਮੋਲ (ਵੀਡੀਓ)

karamjit anmol
26 December, 2018 03:50:23 PM

ਜਲੰਧਰ (ਬਿਊਰੋ) : ਦਿਨੋਂ-ਦਿਨ ਪੰਜਾਬ 'ਚ ਕੜਾਕੇ ਦੀ ਠੰਡ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਅਜਿਹੇ 'ਚ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਦੇ ਸਿਰ 'ਤੇ ਛੱਤ ਵੀ ਨਹੀਂ ਹੈ। ਅਜਿਹੇ ਕੁਝ ਲੋਕਾਂ ਦਾ ਖਿਆਲ ਸਾਡੇ ਦਿਲ ਝੰਜੋੜ ਕੇ ਰੱਖ ਦਿੰਦਾ ਹੈ ਪਰ ਕੁਝ ਲੋਕ ਅਜਿਹੇ ਵੀ ਹਨ, ਜਿਹੜੇ ਇਸ ਤਰ੍ਹਾਂ ਦੇ ਲੋਕਾਂ ਦਾ ਖਿਆਲ ਰੱਖ ਰਹੇ ਹਨ। ਅਜਿਹੇ ਲੋਕਾਂ ਦੀ ਗਿਣਤੀ 'ਚ ਪੰਜਾਬੀ ਗਾਇਕ ਤੇ ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਐਕਟਰ ਕਰਮਜੀਤ ਅਨਮੋਲ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ, ਜੋ ਕਿ ਇੰਨੀਂ ਦਿਨੀਂ ਸਮਾਜ ਸੇਵਾ 'ਚ ਲੱਗੇ ਹੋਏ ਹਨ। ਜੀ ਹਾਂ, ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਵੰਡਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਉਨ੍ਹਾਂ ਨੇ ਇਕ ਕੈਪਸ਼ਨ ਵੀ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ਹੈ, '' ਇਹ ਉਹ ਕੰਮ ਹੈ, ਜਿਹੜਾ ਕਿ ਮੇਰੇ ਦਿਲ ਨੂੰ ਸਕੂਨ ਦਿੰਦਾ ਹੈ।''

 
 
 
 
 
 
 
 
 
 
 
 
 
 

Dil nu sakoon den wala kam @karamjitanmol productions& @ranjivsingla productions

A post shared by Karamjit Anmol (@karamjitanmol) on Dec 25, 2018 at 10:57pm PST


ਦੱਸ ਦਈਏ ਕਿ ਕਰਮਜੀਤ ਅਨਮੋਲ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਹੁਣ ਤੱਕ ਕਈ ਲੋਕ ਦੇਖ ਚੁੱਕੇ ਹਨ ਅਤੇ ਕਈ ਲੋਕ ਇਸ 'ਤੇ ਆਪਣੇ ਕੁਮੈਂਟਸ ਦੇ ਰਹੇ ਹਨ। ਕਰਮਜੀਤ ਅਨਮੋਲ ਪੰਜਾਬੀ ਇੰਡਸਟਰੀ 'ਚ ਆਪਣੀ ਦਰਿਆ ਦਿਲੀ ਲਈ ਜਾਣੇ ਜਾਂਦੇ ਹਨ। ਕਦੇ ਉਹ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਕਰਦੇ ਹਨ ਤੇ ਕਦੇ ਉਹ ਨਵੇਂ ਕਲਾਕਾਰਾਂ ਨੂੰ ਇੰਡਸਟਰੀ 'ਚ ਕੰਮ ਕਰਨ ਦਾ ਮੌਕਾ ਦਿੰਦੇ ਹਨ।


Tags: Karamjit Anmol Instagram Video Viral Punjabi Celebrity

Edited By

Sunita

Sunita is News Editor at Jagbani.