ਜਲੰਧਰ (ਬਿਊਰੋ) - ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਕਲਾਕਾਰ ਕਰਮਜੀਤ ਅਨਮੋਲ ਹਮੇਸ਼ਾ ਹੀ ਆਪਣੀਆਂ ਵੀਡੀਓਜ਼ ਨੂੰ ਲੈ ਕੇ ਚਰਚਾ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ 'ਮਿੰਦੋ ਤਸੀਲਦਾਰਨੀ' ਦੇ ਟੀਮ ਮੈਂਬਰਾਂ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਫਿਲਮ ਦੇ ਟੀਮ ਮੈਬਰ ਟਰੈਕਟਰ 'ਤੇ ਜਾਂਦੇ ਨਜ਼ਰ ਆ ਰਹੇ ਹਨ ਅਤੇ ਕਰਮਜੀਤ ਅਨਮੋਲ ਇਨ੍ਹਾਂ ਦੇ ਪਿੱਛੇ ਗੱਡੀ 'ਤੇ ਜਾ ਰਹੇ ਹਨ। ਕਰਮਜੀਤ ਨੇ ਦੱਸਿਆ ਕਿ ਇਹ ਰੋਜ਼ਾਨਾ ਹੀ ਫਿਲਮ ਦੇ ਸੈੱਟ 'ਤੇ ਠੰਡ 'ਚ ਟਰੈਕਟਰ ਲੈ ਕੇ ਜਾਂਦੇ ਹਨ। ਇਹ ਹੈ 'ਮਿੰਦੋ ਤਸੀਲਦਾਰਨੀ' ਦਾ ਮਿਹਨਤੀ ਸਟਾਫ।
ਦੱਸ ਦਈਏ ਕਿ ਇਸ ਫਿਲਮ 'ਚ ਪੰਜਾਬੀ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਮੁੱਖ ਭੂਮਿਕਾ 'ਚ ਹੈ। ਹਾਲਾਂਕਿ ਉਨ੍ਹਾਂ ਨਾਲ ਪਾਲੀਵੁੱਡ ਅਦਾਕਾਰਾ ਕਵਿਤਾ ਕੌਸ਼ਿਕ ਨਜ਼ਰ ਆਵੇਗੀ। ਇਸ ਤਰ੍ਹਾਂ ਕਰਮਜੀਤ ਅਨਮੋਲ ਅਤੇ ਹੋਰ ਕਈ ਕਲਾਕਾਰ ਇਸ ਫਿਲਮ ਦਾ ਸ਼ਿੰਗਾਰ ਬਣਨਗੇ। ਇਸ ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਅਵਤਾਰ ਸਿੰਘ ਕਰ ਰਹੇ ਹਨ। ਇਹ ਫਿਲਮ ਕਰਮਜੀਤ ਅਨਮੋਲ ਤੇ ਰਨਜੀ ਸਿੰਗਲਾ ਦੀ ਪ੍ਰੋਡਕਸ਼ਨ ਹੇਠ ਬਣ ਰਹੀ ਹੈ। 'ਮਿੰਦੋ ਤਹਿਸੀਲਦਾਰਨੀ' 27 ਜੂਨ 2019 ਨੂੰ ਰਿਲੀਜ਼ ਹੋ ਰਹੀ ਹੈ।