ਮੁੰਬਈ(ਬਿਊਰੋ)- ਪੰਜਾਬੀ ਅਭਿਨੇਤਾ ਕਰਮਜੀਤ ਅਨਮੋਲ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਸਿੰਗਾਪੁਰ ਪਹੁੰਚੇ ਹੋਏ ਹਨ । ਇਸ ਦੌਰਾਨ ਉਹ ਆਪਣਾ ਕਵਾਲਿਟੀ ਟਾਈਮ ਆਪਣੇ ਪਰਿਵਾਰ ਨਾਲ ਬਿਤਾ ਰਹੇ ਹਨ । ਇਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਇੰਟਰੋਡਿਊਸ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਉਨ੍ਹਾਂ ਦਾ ਭਤੀਜਾ ਅਗਮਜੋਤ ਸਿੰਘ, ਪਵੀ, ਗੁਰਸ਼ਾਨ ਉਨ੍ਹਾਂ ਦਾ ਬੇਟਾ ਤੇ ਜੋਤ ਅਤੇ ਨੂਰ ਨਜ਼ਰ ਆ ਰਹੇ ਹਨ ।
ਇਸ ਵੀਡੀਓ ‘ਚ ਸਾਰਾ ਪਰਿਵਾਰ ਬਹੁਤ ਹੀ ਖ਼ੁਸ਼ ਨਜ਼ਰ ਆ ਰਿਹਾ ਹੈ । ਕਰਮਜੀਤ ਅਨਮੋਲ ਅਕਸਰ ਆਪਣੇ ਪਰਿਵਾਰ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਕਰਮਜੀਤ ਅਨਮੋਲ ਹਰ ਦੂਜੀ ਫ਼ਿਲਮ ‘ਚ ਨਜ਼ਰ ਆ ਰਹੇ ਹਨ । ਪਿੱਛੇ ਜਿਹੇ ਉਨ੍ਹਾਂ ਦੀ ਫ਼ਿਲਮ ਆਈ ਸੀ ਮਿੰਦੋ ਤਸੀਲਦਾਰਨੀ ਜਿਸ ‘ਚ ਉਨ੍ਹਾਂ ਦੇ ਨਾਲ ਕਵਿਤਾ ਕੌਸ਼ਿਕ ਲੀਡ ਰੋਲ ‘ਚ ਨਜ਼ਰ ਆਏ ਸਨ । ਉਸ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।