FacebookTwitterg+Mail

ਮੁੰਬਈ ਫਿਲਮ ਨਗਰੀ ਦੀ ਫੇਰੀ 'ਤੇ ਕਰਮਜੀਤ ਅਨਮੋਲ, ਗੋਵਿੰਦਾ ਨਾਲ ਕੀਤੀ ਮੁਲਾਕਾਤ

karamjit anmol and govinda
29 May, 2019 12:23:23 PM

ਜਲੰਧਰ (ਬਿਊਰੋ) : ਵੱਖ-ਵੱਖ ਫਿਲਮਾਂ 'ਚ ਵੱਖਰੇ-ਵੱਖਰੇ ਕਿਰਦਾਰਾਂ ਨਾਲ ਸ਼ੌਹਰਤ ਖੱਟਣ ਵਾਲੇ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਇਨ੍ਹੀਂ ਦਿਨੀਂ ਫਿਲਮ ਨਗਰੀ ਮੁੰਬਈ ਦੀ ਫੇਰੀ 'ਤੇ ਹਨ। ਦਰਅਸਲ ਹਾਲ ਹੀ 'ਚ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗੋਵਿੰਦਾ ਨਾਲ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਇਸ ਤਸਵੀਰ 'ਚ ਗੋਵਿੰਦਾ ਦੀ ਬੇਟੀ ਟੀਨਾ ਅਹੂਜਾ ਵੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆ ਕਰਮਜੀਤ ਅਨਮੋਲ ਨੇ ਕੈਪਸ਼ਨ 'ਚ ਲਿਖਿਆ ''It Was Really Nice Meeting You tina.ahuja & Legend Govinda Hero no. 1 Ji You Are Such a Humble Personality & a Great Human Being''। ਹਾਲਾਂਕਿ ਇਕ ਦਿਨ ਪਹਿਲਾਂ ਹੀ ਕਰਮਜੀਤ ਨੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਉਹ ਆਪਣੇ ਪੁਰਾਣੇ ਮਿੱਤਰਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ।


ਦੱਸਣਯੋਗ ਹੈ ਕਿ 24 ਮਈ ਨੂੰ ਰਿਲੀਜ਼ ਹੋਈ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫਿਲਮ 'ਮੁਕਲਾਵਾ' 'ਚ ਕਰਮਜੀਤ ਅਨਮੋਲ ਦੇ ਕਿਰਦਾਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। 

 
 
 
 
 
 
 
 
 
 
 
 
 
 
 
 

A post shared by Karamjit Anmol (@karamjitanmol) on May 27, 2019 at 1:12pm PDT


 


Tags: Karamjit AnmolGovindaHero No 1Instagram PostViralPunjabi Celebrity

About The Author

sunita

sunita is content editor at Punjab Kesari