FacebookTwitterg+Mail

ਖੂਬਸੂਰਤ ਪਲਾਂ ਦਾ ਆਨੰਦ ਲੈਂਦੇ ਦਿਸੇ ਕਰਮਜੀਤ ਅਨਮੋਲ ਤੇ ਕਵਿਤਾ ਕੌਸ਼ਿਕ, ਵੀਡੀਓ ਵਾਇਰਲ

karamjit anmol and kavita kaushik
29 March, 2019 10:27:37 AM

ਜਲੰਧਰ (ਬਿਊਰੋ) : ਵੱਖ-ਵੱਖ ਕਿਰਦਾਰਾਂ ਨਾਲ ਲੋਕਾਂ 'ਚ ਖਾਸ ਪਛਾਣ ਕਾਇਮ ਕਰਨ ਵਾਲੇ ਉੱਘੇ ਅਦਾਕਾਰ ਤੇ ਪੰਜਾਬੀ ਗਾਇਕ ਕਰਮਜੀਤ ਅਨਮੋਲ ਇਕ ਵਾਰ ਮੁੜ ਸੁਰਖੀਆਂ 'ਚ ਛਾਏ ਹੋਏ ਹਨ। ਜੀ ਹਾਂ ਹਾਲ ਹੀ 'ਚ ਕਰਮਜੀਤ ਅਨਮੋਲ ਤੇ ਕਵਿਤਾ ਕੌਸ਼ਿਕ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਦੋਵੇਂ ਸੈੱਟ 'ਤੇ ਖੂਬ ਮਸਤੀ ਕਰ ਰਹੇ ਹਨ। ਉਹ ਸੈੱਟ 'ਤੇ ਰੁੱਝੇ ਹੋਏ ਸ਼ੈਡਿਊਲ 'ਚੋਂ ਵੀ ਕੁਝ ਸਮਾਂ ਹਾਸੇ ਮਜ਼ਾਕ ਲਈ ਕੱਢ ਹੀ ਲੈਂਦੇ ਹਨ। ਉਨ੍ਹਾਂ ਨੇ 'ਮਿੰਦੋ ਤਸੀਲਦਾਰਨੀ' ਦੇ ਸੈੱਟ ਤੋਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ।

 
 
 
 
 
 
 
 
 
 
 
 
 
 

Singing 🎤 time wid@ikavitakaushik on the set of @mindotaseeldarni

A post shared by Karamjit Anmol (@karamjitanmol) on Mar 28, 2019 at 1:10am PDT


ਦੱਸ ਦਈਏ ਕਿ ਕਵਿਤਾ ਕੌਸ਼ਿਕ ਇਸ ਵੀਡੀਓ 'ਚ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਗੀਤ 'ਇਕ ਕੁੜੀ ਜਿਹਦਾ ਨਾਂਅ ਮੁਹੱਬਤ' ਨੂੰ ਆਪਣੇ ਸੁਰਾਂ 'ਚ ਗਾ ਰਹੀ ਹੈ ਅਤੇ ਇਸੇ ਦੌਰਾਨ ਕਰਮਜੀਤ ਅਨਮੋਲ ਪਿੱਛੋਂ ਆ ਕੇ ਗਾਇਕੀ 'ਚ ਉਨ੍ਹਾਂ ਦਾ ਸਾਥ ਦਿੰਦੇ ਹਨ। ਦੱਸ ਦਈਏ ਕਿ ਇਸ ਵੀਡੀਓ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹੀਂ ਦਿਨੀਂ ਕਰਮਜੀਤ ਅਨਮੋਲ ਆਪਣੀ ਆਉਣ ਵਾਲੀ ਫਿਲਮ 'ਮੰਜੇ ਬਿਸਤਰੇ 2' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਗਿੱਪੀ ਗਰੇਵਾਲ ਮੁੱਖ ਭੂਮਿਕਾ 'ਚ ਹਨ। ਉਨ੍ਹਾਂ ਦੀ 'ਮੰਜੇ ਬਿਸਤਰੇ 2' 12 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

 
 
 
 
 
 
 
 
 
 
 
 
 
 

Wid@ikavitakaushik on the set of@mindo taseeldarni

A post shared by Karamjit Anmol (@karamjitanmol) on Mar 19, 2019 at 11:04pm PDT


Tags: Karamjit AnmolKavita KaushikInstagram VideoViralManje Bistre 2Gippy GrewalRajvir JawandaMindo TaseeldarniPollywood Celebrity

Edited By

Sunita

Sunita is News Editor at Jagbani.