FacebookTwitterg+Mail

ਕਰਮਜੀਤ ਅਨਮੋਲ ਨੇ ਇੰਝ ਕੀਤਾ ਆਪਣੇ ਨੰਨ੍ਹੇ ਫੈਨ ਦੇ ਦਿਲ ਦਾ ਚਾਅ ਪੂਰਾ

karamjit anmol fulfills little fan wish to share picture with him
22 October, 2019 02:53:11 PM

ਜਲੰਧਰ (ਬਿਊਰੋ) — ਪੰਜਾਬੀ ਸਿਨੇਮਾ ਦੇ ਬਿਹਤਰੀਨ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਬਿਹਤਰੀਨ ਇਨਸਾਨ ਵੀ ਹਨ। ਫਿਲਮਾਂ 'ਚ ਸਾਦਗੀ ਅਤੇ ਦੇਸੀ ਕਿਰਦਾਰ ਨਿਭਾਉਣ ਵਾਲੇ ਕਰਮਜੀਤ ਅਨਮੋਲ ਆਮ ਜ਼ਿੰਦਗੀ 'ਚ ਵੀ ਸਾਦਗੀ ਨਾਲ ਰਹਿਣ ਸਹਿਣ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਹਾਲ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ, ਜਿਸ ਤੋਂ ਉਹ ਆਪਣੀ ਸਾਦਗੀ ਦਾ ਸਬੂਤ ਦਿੰਦੇ ਹੋਏ ਵੀ ਨਜ਼ਰ ਆਏ। ਇਹ ਤਸਵੀਰ ਕਰਮਜੀਤ ਅਨਮੋਲ ਅਤੇ ਉਨ੍ਹਾਂ ਦੇ ਨਿੱਕੇ ਜਿਹੇ ਫੈਨ ਦੀ ਹੈ, ਜਿਸ ਕੋਲ ਨਾ ਮੋਬਾਈਲ ਸੀ ਤੇ ਨਾ ਕੋਈ ਨੰਬਰ ਤਾਂ ਕਰਮਜੀਤ ਅਨਮੋਲ ਨੇ ਉਸ ਦਾ ਚਾਅ ਪੂਰਾ ਕਰਨ ਲਈ ਆਪਣੇ ਫੋਨ ਤੋਂ ਤਸਵੀਰ ਖਿੱਚੀ ਅਤੇ ਸਾਂਝੀ ਕਰ ਦਿੱਤੀ।


ਕਰਮਜੀਤ ਅਨਮੋਲ ਨੇ ਤਸਵੀਰ ਦੀ ਕੈਪਸ਼ਨ 'ਚ ਲਿਖਿਆ,”''ਇਹ ਮੁੰਡਾ ਕੱਲ੍ਹ ਮੇਰੇ ਕੋਲ ਆਇਆ ਕਹਿੰਦਾ ਮੈਂ ਤਸਵੀਰ ਕਰਵਾਉਣੀ। ਮੈਂ ਕਿਹਾ ਕਰਵਾ ਲੈ... ਕਹਿੰਦਾ ਮੇਰੇ ਕੋਲ ਫੋਨ ਨੀ ਫੋਟੋ ਵਾਲਾ... ਮੈਂ ਆਪਣੇ ਫੋਨ 'ਤੇ ਤਸਵੀਰ ਖਿੱਚ ਕੇ ਕਿਹਾ ਲਿਆ ਪੁੱਤ ਨੰਬਰ ਦੇਦੇ ਕਹਿੰਦਾ ਮੇਰੇ ਕੋਲ ਨੰਬਰ ਵੀ ਹੈਨੀ, ਫਿਰ ਮੈਨੂੰ ਲੱਗਿਆ ਕਿ ਮੇਰੇ ਇਸ ਨਿੱਕੇ ਜਿਹੇ ਫੈਨ ਦਾ ਚਾਅ ਦਿਲ 'ਚ ਹੀ ਨਾ ਰਹਿ ਜਾਵੇ। ਇਸ ਕਰਕੇ ਇਸ ਦੀ ਤਸਵੀਰ ਸਾਂਝੀ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ।''
ਦੱਸ ਦਈਏ ਕਿ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਉਨ੍ਹਾਂ ਦੀ ਇਸ ਪੋਸਟ 'ਤੇ ਭਾਜੀ ਲਿਖ ਕੇ ਖੁਸ਼ੀ ਵਾਲੇ ਇਮੋਜੀ ਰਾਹੀਂ ਖੁਸ਼ੀ ਬਿਆਨ ਕੀਤੀ ਹੈ। ਕਰਮਜੀਤ ਅਨਮੋਲ ਦੇ ਪ੍ਰਸ਼ੰਸਕ ਵੀ ਇਸ ਤਸਵੀਰ ਦੇ ਕੁਮੈਂਟ ਸੈਕਸ਼ਨ 'ਚ ਤਾਰੀਫ ਕਰ ਰਹੇ ਹਨ।


Tags: Karamjit AnmolFulfills Little FanWishShare PicturePollywood Celebrity

Edited By

Sunita

Sunita is News Editor at Jagbani.