FacebookTwitterg+Mail

ਧੀ ਦੇ ਬਰਥਡੇ 'ਤੇ ਕਰਮਜੀਤ ਅਨਮੋਲ ਨੇ ਸ਼ੇਅਰ ਕੀਤੀ ਖਾਸ ਪੋਸਟ, ਜੋ ਮਿੰਟਾਂ 'ਚ ਹੋਈ ਵਾਇਰਲ

karamjit anmol instagram post viral
26 July, 2019 12:25:57 PM

ਜਲੰਧਰ (ਬਿਊਰੋ) — 'ਕੈਰੀ ਓਨ ਜੱਟਾ 2', 'ਲਾਵਾਂ ਫੇਰੇ', 'ਓਹ ਮਾਈ ਗੋਡ' ਅਤੇ 'ਮਿੰਦੋ ਤਸੀਲਦਾਰਨੀ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਾਲ ਖਾਸ ਸ਼ੌਹਰਤ ਖੱਟਣ ਵਾਲੇ ਕਰਮਜੀਤ ਅਨਮੋਲ ਹਮੇਸ਼ਾ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਛਾਏ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜੋ ਉਨ੍ਹਾਂ ਲਈ ਕਾਫੀ ਖਾਸ ਹੈ। ਦਰਅਸਲ, ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਧੀ ਦੇ ਜਨਮਦਿਨ ਦੀ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਕਰਮਜੀਤ ਅਨਮੋਲ ਆਪਣੀ ਧੀ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਪੋਸਟ ਕਰਦਿਆਂ ਕਰਮਜੀਤ ਅਨਮੋਲ ਨੇ ਕੈਪਸ਼ਨ 'ਚ ਲਿਖਿਆ, ''ਅੱਜ ਸਾਡੀ ਪਿਆਰੀ ਧੀ ਪਵੀ ਦਾ ਜਨਮਦਿਨ ਹੈ। ਵਾਹਿਗੁਰੂ ਸਾਡੀ ਨੰਨ੍ਹੀ ਪਰੀ ਨੂੰ ਲੰਬੀ ਉਮਰ, ਤੰਦਰੁਸਤੀ ਤੇ ਤਰੱਕੀਆਂ ਬਖਸ਼ਣ... ਹੈਪੀ ਬਰਥਡੇ ਪੁੱਤਰ।''

Punjabi Bollywood Tadka
ਦੱਸਣਯੋਗ ਹੈ ਕਿ ਕਰਮਜੀਤ ਅਨਮੋਲ ਇਕ ਵਾਤਾਵਰਣ ਪ੍ਰੇਮੀ ਵੀ ਹਨ। ਉਹ ਅਕਸਰ ਹੀ ਕੁਦਰਤ ਨਾਲ ਜੁੜੇ ਚੰਗੇ ਕਾਰਜ ਕਰਦੇ ਰਹਿੰਦੇ ਹਨ। ਪਿਛਲੇ ਕੁਝ ਦਿਨ ਪਹਿਲਾ ਉਨ੍ਹਾਂ ਨੇ ਆਪਣੇ ਸਵਰਗਵਾਸੀ ਮਾਤਾ ਦੀ ਬਰਸੀ ਮੌਕੇ ਆਪਣੇ ਪਿੰਡ 'ਚ ਆਪਣੀ ਨਿੱਜੀ ਜ਼ਮੀਨ 'ਤੇ ਅੱਧੇ ਕਿੱਲੇ ਰੁੱਖ ਲਾਏ ਸਨ, ਜਿਸ ਦੀ ਵੀਡੀਓ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀ ਸੀ। ਦੱਸ ਦਈਏ ਕਿ ਹਾਲ ਹੀ 'ਚ ਕਰਮਜੀਤ ਅਨਮੋਲ ਦੀ ਫਿਲਮ 'ਮਿੰਦੋ ਤਸੀਲਦਾਰਨੀ' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਉਣ ਦੇ ਨਾਲ-ਨਾਲ ਕਰਮਜੀਤ ਅਨਮੋਲ ਨੇ ਫਿਲਮ ਨੂੰ ਪ੍ਰੋਡਿਊਸ ਵੀ ਕੀਤਾ। 
Punjabi Bollywood Tadka


Tags: Karamjit AnmolPaviBirthdayInstagram PostLaavaan PhereCarry on Jatta 2Mindo TaseeldarniPunjabi Celebrity

Edited By

Sunita

Sunita is News Editor at Jagbani.