FacebookTwitterg+Mail

ਵਿਦੇਸ਼ 'ਚ ਘੁੰਮਦੇ ਕਰਨ ਔਜਲਾ ਨੂੰ ਆਈ ਮਾਤਾ-ਪਿਤਾ ਦੀ ਯਾਦ

karan aujla
04 June, 2019 08:59:35 PM

ਜਲੰਧਰ (ਬਿਊਰੋ)— ਥੋੜ੍ਹੇ ਸਮੇਂ 'ਚ ਵੱਧ ਪ੍ਰਸਿੱਧੀ ਹਾਸਲ ਕਰ ਚੁੱਕੇ ਗਾਇਕ ਕਰਨ ਔਜਲਾ ਅੱਜਕਲ ਖੂਬ ਚਰਚਾ 'ਚ ਹਨ। ਨੌਜਵਾਨਾਂ ਦੀ ਪਸੰਦ ਬਣੇ ਕਰਨ ਔਜਲਾ ਇਨ੍ਹੀਂ ਦਿਨੀਂ ਵਿਦੇਸ਼ਾਂ 'ਚ ਘੁੰਮ ਰਹੇ ਹਨ। ਇਸ ਦੌਰਾਨ ਹੀ ਕਰਨ ਔਜਲਾ ਨੂੰ ਆਪਣੇ ਮਾਤਾ-ਪਿਤਾ ਦੀ ਯਾਦ ਆਈ ਤੇ ਕੁਝ ਜਜ਼ਬਾਤ ਕਰਨ ਔਜਲਾ ਨੇ ਆਪਣੇ ਫੈਨਜ਼ ਨਾਲ ਸਾਂਝੇ ਕੀਤੇ ਹਨ। ਆਪਣੀ ਇਕ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ 'ਚ ਕਰਨ ਔਜਲਾ ਨੇ ਲਿਖਿਆ, 'Chahe zindgi ne dekhya bht kuj a 
Hard time te struggle oda raah paa gya .Bebe bapu hunde ta pta ni ki kr dinda , Jatt tan klla e gaah paa gea .. agla poster on the way '

 

ਦੱਸਣਯੋਗ ਹੈ ਕਿ ਕਰਨ ਔਜਲਾ ਅੱਜ ਦੇ ਮਸ਼ਹੂਰ ਪੰਜਾਬੀ ਗਾਇਕਾਂ 'ਚ ਸ਼ੁਮਾਰ ਹਨ। ਆਪਣੇ ਹਿੱਟ ਸਿੰਗਲ ਟਰੈਕਸ ਰਾਹੀਂ ਉਸ ਨੇ ਸਰੋਤਿਆਂ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਕਰਨ ਔਜਲਾ ਨੇ ਇਸ ਕੈਪਸ਼ਨ ਦੀ ਅਖੀਰ 'ਚ ਆਪਣੇ ਨਵੇਂ ਆਉਣ ਵਾਲੇ ਗੀਤ ਦੇ ਪੋਸਟਰ ਬਾਰੇ ਵੀ ਜਾਣਕਾਰੀ ਦਿੱਤੀ ਹੈ। ਕਰਨ ਜਲਦ ਹੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੇ ਰੂ-ਬ-ਰੂ ਹੋਣਗੇ। 
 


Tags: Karan AujlaPunjabi SingerMusic UpdateKaran Aujla Latest UpdatePunjabi Music

About The Author

Lakhan

Lakhan is content editor at Punjab Kesari