FacebookTwitterg+Mail

ਕਰਨ ਔਜਲਾ ਨੇ ਦੀਪ ਜੰਡੂ ਨੂੰ ਲੈ ਕੇ ਫੈਲੀ ਝੂਠੀ ਖਬਰ ਦਾ ਦੱਸਿਆ ਅਸਲ ਸੱਚ

karan aujla and deep jandu
20 April, 2020 01:11:27 PM

ਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਕਰਨ ਔਜਲਾ ਆਪਣੇ ਨਵੇਂ ਗੀਤ 'ਸ਼ੇਖ' ਨੂੰ ਲੈ ਕੇ ਛਿੜੀ ਕੰਟਰੋਵਰਸੀ ਕਾਰਨ ਸੁਰਖੀਆਂ ਵਿਚ ਛਾਏ ਹੋਏ ਹਨ। ਦਰਅਸਲ, ਖ਼ਬਰਾਂ ਆ ਰਹੀਆਂ ਨੇ ਕਿ ਕਰਨ ਔਜਲਾ ਦਾ ਗੀਤ 'ਸ਼ੇਖ' ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੀਕ ਹੋ ਗਿਆ ਸੀ ਅਤੇ ਇਸ ਗੀਤ ਨੂੰ ਲੀਕ ਕਰਨ ਦਾ ਦੋਸ਼ ਮਸ਼ਹੂਰ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ 'ਤੇ ਆਇਆ ਪਰ ਕਰਨ ਔਜਲਾ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਇਸ ਗੀਤ ਨੂੰ ਦੀਪ ਜੰਡੂ ਨੇ ਲੀਕ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸਲ ਵਿਚ 'ਸ਼ੇਖ' ਗੀਤ ਲੀਕ ਨਹੀਂ ਹੋਇਆ ਸਗੋਂ ਰਿਲੀਜ਼ ਕੀਤਾ ਗਿਆ ਹੈ। ਗੀਤ ਲੀਕ ਹੋਣ ਦੀਆਂ ਸਾਰੀਆਂ ਖ਼ਬਰਾਂ ਝੂਠੀਆਂ ਹਨ। ਉੱਥੇ ਹੀ ਦੀਪ ਜੰਡੂ ਨੇ ਕੁਝ ਘੰਟੇ ਪਹਿਲਾਂ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਮੂੰਹਤੋੜ ਜਵਾਬ ਦਿੱਤਾ ਹੈ, ਜਿਹਨਾਂ ਨੇ ਗੀਤ ਲੀਕ ਕਰਨ ਦੀਆਂ ਝੂਠੀਆਂ ਖ਼ਬਰਾਂ ਨੂੰ ਹਵਾ ਦਿੱਤੀ।Punjabi Bollywood Tadka
ਦੱਸਣਯੋਗ ਹੈ ਕਿ 'ਸ਼ੇਖ' ਗੀਤ ਨੂੰ ਕਰਨ ਔਜਲਾ ਨੇ ਆਪਣੀ ਮਿੱਠੜੀ ਤੇ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਿਸ ਨੂੰ ਕਲਮਬੱਧ ਵੀ ਖੁਦ ਕਰਨ ਔਜਲਾ ਨੇ ਕੀਤਾ ਹੈ। ਕਰਨ ਔਜਲਾ ਦੇ ਗੀਤ 'ਸ਼ੇਖ' ਦਾ ਸੰਗੀਤ ਮੰਨਾ ਮਿਊਜ਼ਿਕ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਨੂੰ ਦੁਬਈ ਅਤੇ ਪੰਜਾਬ ਦੇ ਸ਼ਾਨਦਾਰ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਨੂੰ ਰੁਪਨ ਬੱਲ ਵਲੋਂ ਤਿਆਰ ਕੀਤਾ ਗਿਆ ਹੈ। 'ਸ਼ੇਖ' ਗੀਤ ਨੂੰ ਰੇਹਾਨਾ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਰਿਲੀਜ਼ ਹੋਣ ਤੋਂ ਬਾਅਦ ਕਰਨ ਔਜਲਾ ਦਾ ਇਹ ਗੀਤ ਟਰੈਂਡਿੰਗ ਵਿਚ ਛਾਇਆ ਹੋਇਆ ਹੈ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਹੀ ਕਰਨ ਔਜਲਾ ਦਾ ਗੀਤ 'ਇਟਸ ਓਕੇ ਗੌਡ' ਰਿਲੀਜ਼ ਹੋਇਆ ਸੀ, ਜਿਸ ਵਿਚ ਉਨ੍ਹਾਂ ਨੇ ਜ਼ਿੰਦਗੀ ਵਿਚ ਖਾਧੇ ਧੋਖਿਆਂ ਦੀ ਦਾਸਤਾਨ ਨੂੰ ਬਿਆਨ ਕੀਤਾ ਸੀ। 

 


Tags: SheikhKaran AujlaDeep JanduRupan BalMannaLatest Punjabi Song

About The Author

sunita

sunita is content editor at Punjab Kesari