FacebookTwitterg+Mail

ਕੈਨੇਡਾ 'ਚ ਕਰਨ ਔਜਲਾ 'ਤੇ ਹੋਏ ਜਾਨਲੇਵਾ ਹਮਲੇ ਦਾ ਸੱਚ ਆਇਆ ਸਾਹਮਣੇ (ਵੀਡੀਓ)

karan aujla attacked in canada
10 June, 2019 01:35:31 PM

ਜਲੰਧਰ (ਬਿਊਰੋ) — ਸੰਗੀਤ ਜਗਤ ਦੇ ਨਾਮੀ ਗਾਇਕ ਕਰਨ ਔਜਲਾ ਤੇ ਸਾਥੀ ਸੰਦੀਪ ਰਿਹਾਨ (ਰਿਹਾਨ ਰਿਕਾਰਡਸ ਕੰਪਨੀ ਦੇ ਮਾਲਿਕ) 'ਤੇ ਕੈਨੇਡਾ ਦੇ ਸ਼ਹਿਰ ਸਰੀ 'ਚ 24 ਘੰਟਿਆਂ ਦੋ ਵਾਰ ਹਮਲਾ ਹੋਣ ਦੀ ਖਬਰ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ। ਕਿਹਾ ਜਾ ਰਿਹਾ ਸੀ ਕਿ ਕਰਨ ਔਜਲਾ ਤੇ ਸੰਦੀਪ ਰਿਹਾਨ 'ਤੇ ਕੁਝ ਗੁੰਡਿਆਂ ਨੇ ਜਾਨਲੇਵਾ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਕਰਨ ਔਜਲਾ ਨੇ ਦੇਰ ਰਾਤ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ 'ਚ ਕਰਨ ਔਜਲਾ ਨੇ ਇਸ ਖਬਰ ਨੂੰ ਝੂਠਾ ਦੱਸਿਆ ਹੈ ਅਤੇ ਆਪਣੇ ਫੈਨਜ਼ ਨੂੰ ਅਜਿਹੀਆਂ ਝੂਠੀਆਂ ਅਫਵਾਹਾਂ ਤੋਂ ਦੂਰ ਰਹਿਣ ਲਈ ਵੀ ਕਿਹਾ।


ਦੱਸ ਦਈਏ ਕਿ ਕਰਨ ਔਜਲਾ ਨੇ ਇਸ ਵੀਡੀਓ 'ਚ ਕਿਹਾ ''ਮੈਨੂੰ ਸਵੇਰੇ ਤੋਂ ਹੀ ਇਸ ਝੂਠੀ ਖਬਰ ਨੂੰ ਲੈ ਕੇ ਫੋਨ ਕਾਲਸ ਆ ਰਹੀਆਂ ਹਨ ਕਿ 'ਤੁਸੀਂ ਠੀਕ ਹੋ?'। ਮੈਂ ਆਪਣੇ ਫੈਨਜ਼ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਬਿਲਕੁਲ ਠੀਕ ਹਾਂ। ਮੇਰੀ ਕਿਹੜੀ ਕਿਸੇ ਨਾਲ ਕੋਈ ਦੁਸ਼ਮਣੀ ਹੈ, ਜੋ ਮੈਨੂੰ ਕਿਸੇ ਨੇ ਗੋਲੀ ਮਾਰਨੀ ਹੈ। ਕਰਨ ਔਜਲਾ ਨੇ ਇਕ ਨਿੱਜੀ ਚੈਨਲ ਦਾ ਨਾਂ ਲੈਂਦੇ ਹੋਏ ਕਿਹਾ ਕਿ ਮੈਂ ਸੈਡ ਫੀਲ ਕਰਦਾ ਹਾਂ ਕਿ ਇਨ੍ਹਾਂ ਨੂੰ ਸਾਡੀਆਂ ਖਬਰਾਂ ਪਾ ਕੇ ਆਪਣੇ ਚੈਨਲ ਚਲਾਉਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਰਨ ਨੇ ਕਿਹਾ, ਮੈਂ ਆਪਣੇ ਫੈਨਜ਼ ਦੀਆਂ ਦੁਆਵਾਂ ਅਤੇ ਵਾਹਿਗੁਰੂ ਦੀ ਮਿਹਰ ਨਾਲ ਬਿਲਕੁਲ ਠੀਕ ਹਾਂ।'' 


Tags: Karan AujlaKaran Aujla AttackedSurreyBritish ColumbiaCanadaSandeep RehanPunjabi Singer

Edited By

Sunita

Sunita is News Editor at Jagbani.