FacebookTwitterg+Mail

ਕਰਨ ਔਜਲਾ ਲੈ ਕੇ ਆ ਰਹੇ ਨੇ ਨਵਾਂ ਗੀਤ 'ਇੰਕ'

karan aujla come with latest track   ink   releasing 17 october
09 October, 2019 09:02:25 AM

ਜਲੰਧਰ (ਬਿਊਰੋ) — ਗੀਤਾਂ ਦੀ ਮਸ਼ੀਨ ਆਖੇ ਜਾਂਦੇ ਕਰਨ ਔਜਲਾ, ਜੋ ਕਿ ਇਕ ਤੋਂ ਬਾਅਦ ਇਕ ਲਗਾਤਾਰ ਹਿੱਟ ਗੀਤ ਦਿੰਦੇ ਆ ਰਹੇ ਹਨ। ਹਾਲ ਹੀ 'ਚ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਨਵੇਂ ਗੀਤ 'ਇੰਕ' ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ਨਾਲ ਉਨ੍ਹਾਂ ਨੇ ਗੀਤ ਦੀ ਰਿਲੀਜ਼ਿੰਗ ਡੇਟ ਵੀ ਦੱਸੀ ਹੈ। ਦੱਸ ਦਈਏ ਕਰਨ ਔਜਲਾ ਦਾ ਇਹ ਗੀਤ 17 ਅਕਤੂਬਰ ਨੂੰ ਦੇਖਣ ਅਤੇ ਸੁਣਨ ਨੂੰ ਮਿਲਣ ਵਾਲਾ ਹੈ। ਆਪਣੇ ਜ਼ਿਆਦਾਤਰ ਗੀਤਾਂ ਦੀ ਤਰ੍ਹਾਂ ਇਸ ਗੀਤ ਦੇ ਬੋਲ ਅਤੇ ਕੰਪੋਜ਼ ਕਰਨ ਔਜਲਾ ਨੇ ਖੁਦ ਹੀ ਕੀਤਾ ਹੈ। ਜੇ ਸਟੈਟਿਕ ਨੇ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਹੈ ਅਤੇ ਰੁਪਨ ਬੱਲ ਵਲੋਂ ਇਸ ਗੀਤ ਵੀਡੀਓ ਤਿਆਰ ਕੀਤਾ ਜਾ ਰਹੀ ਹੈ, ਜਿਸ ਨੂੰ ਸਪੀਡ ਰਿਕਾਰਡਸ ਦੇ ਬੈਨਰ ਰਿਲੀਜ਼ ਕੀਤਾ ਜਾ ਰਿਹਾ ਹੈ।

 

ਦੱਸਣਯੋਗ ਹੈ ਕਿ ਕਰਨ ਔਜਲਾ 'ਡੌਂਟ ਲੁੱਕ', 'ਨੋ ਨੀਡ', 'ਹਿਸਾਬ', 'ਕੋਈ ਚੱਕਰ ਨੀ', 'ਫੈਕਟਸ' ਵਰਗੇ ਬਹੁਤ ਸਾਰੇ ਗੀਤ ਇਸ ਲਿਸਟ 'ਚ ਸ਼ਾਮਲ ਹਨ। ਇਸ ਤੋਂ ਇਲਾਵਾ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਕਲਾਕਾਰਾਂ ਨਾਲ ਕੋਲੈਬੋਰੇਟ ਵੀ ਕਰ ਚੁੱਕੇ ਹਨ, ਜਿੰਨ੍ਹਾਂ 'ਚ ਬੋਹੇਮੀਆ, ਦੀਪ ਜੰਡੂ, ਦਿਲਪ੍ਰੀਤ ਢਿੱਲੋਂ, ਹਰਫ ਚੀਮਾ, ਪੈਨੀ ਅਤੇ ਹੋਰ ਵੀ ਕਈ ਗਾਇਕਾਂ ਨਾਲ ਹਿੱਟ ਗੀਤ ਦੇ ਚੁੱਕੇ ਹਨ।


Tags: karan AujlaLatest TrackInkReleasing Date 17 OctoberInstagramPunjabi Singer

Edited By

Sunita

Sunita is News Editor at Jagbani.