FacebookTwitterg+Mail

ਕਰਨ ਔਜਲਾ ਦਾ ਨਵਾਂ ਗੀਤ 'Let 'em Play' ਹੋਇਆ ਰਿਲੀਜ਼ (ਵੀਡੀਓ)

karan aujla latest punjabi song   let   em play   released
28 May, 2020 11:08:05 AM

ਜਲੰਧਰ (ਬਿਊਰੋ) — ਪੰਜਾਬੀ ਗੀਤਕਾਰ ਤੇ ਗਾਇਕ ਕਰਨ ਔਜਲਾ ਆਪਣੇ ਨਵੇਂ ਸਿੰਗਲ ਟਰੈਕ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਜੀ ਹਾਂ 'Let 'em Play' ਟਾਈਟਲ ਹੇਠ ਰਿਲੀਜ਼ ਹੋਇਆ ਇਹ ਗੀਤ ਚੱਕਵੀਂ ਬੀਟ ਵਾਲਾ ਹੈ, ਜਿਸ ਨੂੰ ਕਰਨ ਔਜਲਾ ਨੇ ਆਪਣੀ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਗੀਤਾਂ ਦੀ ਮਸ਼ੀਨ ਯਾਨੀ ਕਿ ਕਰਨ ਔਜਲਾ ਨੇ ਲਿਖੇ ਹਨ, ਜਿਸ ਦਾ ਸੰਗੀਤ ਨਾਮੀ ਸੰਗੀਤਕਾਰ ਪਰੂਫ ਵਲੋਂ ਤਿਆਰ ਕੀਤਾ ਗਿਆ ਹੈ। ਗੀਤ ਦਾ ਸ਼ਾਨਦਾਰ ਵੀਡੀਓ ਸੁੱਖ ਸੰਘੇੜਾ ਨੇ ਬਣਾਇਆ ਹੈ। ਗੀਤ 'ਚ ਖੁਦ ਕਰਨ ਔਜਲਾ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਰੇਹਾਨ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਰਿਲੀਜ਼ ਹੁੰਦਿਆਂ ਹੀ ਕਰਨ ਔਜਲਾ ਦਾ ਇਹ ਗੀਤ ਟਰੈਂਡਿੰਗ 'ਚ ਛਾਇਆ ਹੋਇਆ ਹੈ ਅਤੇ ਦਰਸ਼ਕਾਂ ਵੱਲੋਂ ਵੀ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਕਰਨ ਔਜਲਾ ਇਸ ਤੋਂ ਪਹਿਲਾਂ ਵੀ 'ਸ਼ੇਖ', 'ਇਟਸ ਓਕੇ ਗੌਡ', 'ਨੋ ਨੀਡ', 'ਹੇਅਰ', 'ਰਿਮ V/S ਝਾਂਜਰ', 'ਡੌਂਟ ਵਰੀ', 'ਹਿੰਟ', 'ਇੰਕ', 'ਕੋਈ ਚੱਕਰ ਨਹੀਂ', 'ਫੈਕਟਸ', 'ਹਿਸਾਬ, 'ਰੈੱਡ ਆਈਜ਼' ਅਤੇ 'ਝਾਂਜਰ' ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ 'ਚ ਪਾ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਦੀਪ ਜੰਡੂ, ਜੱਸੀ ਗਿੱਲ, ਗੁਰਲੇਜ ਅਖਤਰ ਵਰਗੇ ਨਾਮੀ ਗਾਇਕ ਗਾ ਚੁੱਕੇ ਹਨ।


Tags: Karan AujlaLatest Punjabi SongLet em PlayReleasedPunjabi Singer

About The Author

sunita

sunita is content editor at Punjab Kesari