FacebookTwitterg+Mail

ਕਰਨ ਔਜਲਾ ਦਾ ਗੀਤ 'ਹਿਸਾਬ' ਹੋਇਆ ਰਿਲੀਜ਼ (ਵੀਡੀਓ)

karan aujla latest punjabi song hisaab out now
19 July, 2019 09:28:45 AM

ਜਲੰਧਰ (ਬਿਊਰੋ) - ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਕਰਨ ਔਜਲਾ ਦਾ ਨਵਾਂ ਗੀਤ 'ਹਿਸਾਬ' ਰਿਲੀਜ਼ ਹੋ ਚੁੱਕਿਆ ਹੈ।  ਨੌਜਵਾਨ ਪੀੜ੍ਹੀ ਵੱਲੋਂ ਪਿਆਰ ਨੂੰ ਵਪਾਰ ਬਣਾ ਦਿੱਤਾ ਹੈ, ਜਿਸ ਨੂੰ ਕਰਨ ਔਜਲਾ ਨੇ ਆਪਣੀ ਕਲਮ ਰਾਹੀਂ ਬਾਕਮਾਲ ਬਿਆਨ ਕੀਤਾ ਹੈ। ਇਸ ਗੀਤ ਨੂੰ ਉਨ੍ਹਾਂ ਨੇ ਮੁੰਡੇ ਦੇ ਪੱਖ ਤੋਂ ਗਾਇਆ ਹੈ, ਜੋ ਪਿਆਰ 'ਚ ਧੋਖਾ ਖਾਂਦਾ ਹੈ। ਛੋਟੀ ਉਮਰ 'ਚ ਆਪਣੀ ਕਲਮ ਤੇ ਗਾਇਕੀ ਦੇ ਨਾਲ ਕਰਨ ਔਜਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਖਰਾ ਹੀ ਮੁਕਾਮ ਹਾਸਲ ਕਰ ਲਿਆ ਹੈ। ਦੱਸ ਦਈਏ ਕਿ 'ਹਿਸਾਬ' ਗੀਤ ਦੇ ਬੋਲ ਖੁਦ ਕਰਨ ਔਜਲਾ ਨੇ ਲਿਖੇ ਹਨ ਅਤੇ ਬੋਲਾਂ ਨੂੰ ਆਪਣੀ ਦਰਦ ਭਰੀ ਆਵਾਜ਼ ਨਾਲ ਖੂਬਸੂਰਤ ਗਾਇਆ ਵੀ ਹੈ। ਇਸ ਗੀਤ ਨੂੰ ਮਿਊਜ਼ਿਕ ਜੇ ਟ੍ਰੈਕ ਨੇ ਦਿੱਤਾ ਹੈ। DIRECTOR WHIZ ਵੱਲੋਂ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ ਤੇ ਆਦਾਕਾਰੀ ਵੀ ਖੁਦ ਕਰਨ ਔਜਲਾ ਨੇ ਹੀ ਕੀਤੀ ਹੈ। ਇਸ ਵੀਡੀਓ ਨੂੰ ਰਾਇਲ ਮਿਊਜ਼ਿਕ ਗੈਂਗ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। 'ਹਿਸਾਬ' ਗੀਤ ਨੂੰ ਹੁਣ ਤੱਕ 8,95,508 ਤੋਂ ਵਧ ਵਾਰ ਦੇਖਿਆ ਗਿਆ ਹੈ ਅਤੇ ਟਰੈਡਿੰਗ ਨੰਬਰ 1 'ਤੇ ਬਣਿਆ ਹੋਇਆ ਹੈ। 


ਦੱਸਣਯੋਗ ਹੈ ਕਿ ਗਾਇਕ ਹੋਣ ਦੇ ਨਾਲ ਕਰਨ ਔਜਲਾ ਵਧੀਆ ਗੀਤਕਾਰ ਤੇ ਰੈਪਰ ਵੀ ਹਨ। ਉਨ੍ਹਾਂ ਵੱਲੋਂ ਲਿਖੇ ਗੀਤ ਕਈ ਨਾਮੀ ਗਾਇਕ ਜੱਸੀ ਗਿੱਲ, ਦੀਪ ਜੰਡੂ ,ਦਿਲਪ੍ਰੀਤ ਢਿੱਲੋਂ ਤੇ ਮੌਂਟੀ ਵਾਰਿਸ ਵਰਗੇ ਗਾਇਕ ਵੀ ਗਾ ਚੁੱਕੇ ਹਨ। ਉਹ ਕਈ ਹਿੱਟ ਗੀਤਾਂ 'ਚ ਆਪਣੀ ਆਵਾਜ਼ ਨਾਲ ਰੈਪ ਦਾ ਤੜਕਾ ਵੀ ਲਾ ਚੁੱਕੇ ਹਨ। ਕਰਨ ਔਜਲਾ 'ਨੋ ਨੀਡ', 'ਹੇਅਰ', 'ਡੌਂਟ ਵਰੀ', 'ਫੈਕਟਸ' ਵਰਗੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।


Tags: HisaabKaran AujlaOfficial VideoNew SongJay TrakNew Kid On The Block

Edited By

Sunita

Sunita is News Editor at Jagbani.