FacebookTwitterg+Mail

ਜ਼ਿੰਦਗੀ 'ਚ ਖਾਧੇ ਧੋਖਿਆਂ ਦੀ ਦਾਸਤਾਨ ਨੂੰ ਬਿਆਨ ਕਰਦੈ ਕਰਨ ਔਜਲਾ ਦਾ ਗੀਤ 'It's Okay God' (ਵੀਡੀਓ)

karan aujla latest punjabi song its okay god released
06 April, 2020 07:17:42 PM

ਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਕਰਨ ਔਜਲਾ ਇਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਏ ਹਨ। ਉਨ੍ਹਾਂ ਦਾ ਗੀਤ 'ਇਟਸ ਓਕੇ ਗੌਡ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਵਿਚ ਉਨ੍ਹਾਂ ਨੇ ਜ਼ਿੰਦਗੀ ਵਿਚ ਖਾਧੇ ਧੋਖਿਆਂ ਦੀ ਦਾਸਤਾਨ ਨੂੰ ਬਿਆਨ ਕੀਤਾ ਹੈ। ਦਿਲ ਦੇ ਜਜ਼ਬਾਤਾਂ ਨਾਲ ਇਸ ਗੀਤ ਨੂੰ ਕਰਨ ਔਜਲਾ ਨੇ ਆਪਣੀ ਕਲਮ ਨਾਲ ਸ਼ਿੰਗਾਰਿਆ ਅਤੇ ਗਾਇਆ ਹੈ, ਜਿਸ ਨੂੰ ਮਿਊਜ਼ਿਕ ਪਰੂਫ ਤੇ ਹੋਮੀ ਬੁਆਏ ਨੇ ਦਿੱਤਾ ਹੈ। ਗੀਤ ਦਾ ਵੀਡੀਓ ਰੂਪਨ ਬੱਲ ਵੱਲੋਂ ਸ਼ਾਨਦਾਰ ਤਿਆਰ ਕੀਤਾ ਗਿਆ ਹੈ। ਰੇਹਾਨ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗਾਇਕ ਕਰਨ ਔਜਲਾ 'ਨੋ ਨੀਡ' 'ਹੇਅਰ', 'ਰਿਮ V/S ਝਾਂਜਰ', 'ਡੌਂਟ ਵਰੀ', 'ਇੰਕ', 'ਹਿੰਟ','ਕੋਈ ਚੱਕਰ ਨਹੀਂ', 'ਫੈਕਟਸ', 'ਹਿਸਾਬ', 'ਰੈੱਡ ਆਈਜ਼' ਵਰਗੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇ ਜੱਸੀ ਗਿੱਲ, ਦੀਪ ਜੰਡੂ, ਦਿਲਪ੍ਰੀਤ ਢਿੱਲੋਂ ਅਤੇ ਮੌਂਟੀ ਵਾਰਿਸ ਵਰਗੇ ਗਾਇਕ ਸ਼ਾਮਿਲ ਹਨ। ਹਾਲ ਵਿਚ ਉਨ੍ਹਾਂ ਦਾ ਗੀਤ 'ਰੈੱਡ ਆਈਜ਼' ਰਿਲੀਜ਼ ਹੋਇਆ ਸੀ, ਜਿਸ ਦਰਸ਼ਕਾਂ ਵੱਲੋ ਕਾਫੀ ਪਸੰਦ ਕੀਤਾ ਗਿਆ।


Tags: Its Okay GodKaran AujlaRupan BalProofPunjabi Song

About The Author

sunita

sunita is content editor at Punjab Kesari