FacebookTwitterg+Mail

'ਹੇਅਰ' ਗੀਤ ਨਾਲ ਮੁੜ ਦਰਸ਼ਕਾਂ ਦੇ ਦਿਲਾਂ ਨੂੰ ਟੁੰਬੇਗਾ ਕਰਨ ਔਜਲਾ

karan aujla new song hair poster
07 June, 2019 12:45:00 PM

ਜਲੰਧਰ  (ਬਿਊਰੋ) : ਸੰਗੀਤ ਜਗਤ ਦੇ ਮਸ਼ਹੂਰ ਗੀਤਕਾਰ ਤੇ ਗਾਇਕ ਕਰਨ ਔਜਲਾ ਇਕ ਤੋਂ ਬਾਅਦ ਇਕ ਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਲਗਾਤਾਰ ਪਾ ਰਹੇ ਹਨ। ਹਾਲ ਹੀ 'ਚ ਕਰਨ ਔਜਲਾ ਨੇ ਆਪਣੇ ਨਵੇਂ ਗੀਤ 'ਹੇਅਰ' ਦਾ ਐਲਾਨ ਕੀਤਾ ਹੈ, ਜਿਸ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਛਾਇਆ ਪਿਆ ਹੈ। ਉਨਾਂ ਦੇ ਗੀਤ ਹਰ ਵਾਰ ਵੱਖਰੀ ਹੀ ਸ਼ੈਲੀ ਵਾਲੇ ਹੁੰਦੇ ਹਨ। ਉਨ੍ਹਾਂ ਨੇ ਆਪਣੇ ਸ਼ਾਨਦਾਰ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਜਗ੍ਹਾ ਬਣਾ ਲਈ ਹੈ। ਇਸ ਵਾਰ ਵੀ ਉਹ 'ਹੇਅਰ' ਨਾਂ ਦਾ ਗੀਤ ਲੈ ਕੇ ਆ ਰਹੇ ਹਨ।


ਦੱਸ ਦਈਏ ਕਿ ਗੀਤ ਦੇ ਪੋਸਟਰ 'ਤੇ ਕਰਨ ਔਜਲਾ ਦਾ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦਾ ਇਹ ਗੀਤ ਰੇਹਾਨ ਰਿਕਾਡਸ ਤੇ ਸੰਦੀਪ ਰੇਹਾਨ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਕਰਨ ਔਜਲਾ ਦਾ ਇਹ ਗੀਤ ਡਾਂਸ ਬੀਟ ਵਾਲਾ ਹੋਵੇਗਾ। ਇਸ ਗੀਤ ਨੂੰ ਕਰਨ ਔਜਲਾ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ, ਜੋ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ। ਗੀਤ ਦੇ ਬੋਲ ਖੁਦ ਕਰਨ ਔਜਲਾ ਨੇ ਹੀ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ਨਾਮੀ ਸੰਗੀਤਕਾਰ ਦੀਪ ਜੰਡੂ ਵੱਲੋਂ ਹੀ ਦਿੱਤਾ ਗਿਆ ਹੈ।


Tags: karan AujlaHairNew PosterDeep JanduSukh Sanghera

Edited By

Sunita

Sunita is News Editor at Jagbani.