FacebookTwitterg+Mail

ਮਿਹਨਤਾਂ ਤੇ ਸੰਘਰਸ਼ਾਂ ਦੀ ਕਹਾਣੀ ਨੂੰ ਬਿਆਨ ਕਰਦੈ ਕਰਨ ਔਜਲਾ ਦਾ ਗੀਤ 'ਇੰਕ' (ਵੀਡੀਓ)

karan aujla new song ink
17 October, 2019 03:43:01 PM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਆਪਣੇ ਨਵੇਂ ਗੀਤ 'ਇੰਕ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਜੀ ਹਾਂ, ਗੀਤਾਂ ਦੀ ਮਸ਼ੀਨ ਨਾਲ ਮਸ਼ਹੂਰ ਕਰਨ ਔਜਲਾ ਬੈਕ ਟੂ ਬੈਕ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। 'ਇੰਕ' ਗੀਤ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਹੁਤ ਹੀ ਖੂਬਸੂਰਤੀ ਨਾਲ ਇਸ ਗੀਤ ਨੂੰ ਗਾਇਆ ਹੈ, ਜਿਸ 'ਚ ਉਹ ਮਿਹਨਤਾਂ ਤੇ ਸੰਘਰਸ਼ਾਂ ਦੀ ਕਹਾਣੀ ਨੂੰ ਬਿਆਨ ਕਰ ਰਹੇ ਹਨ। ਇਸ ਗੀਤ ਦੇ ਬੋਲ ਖੁਦ ਕਰਨ ਔਜਲਾ ਦੀ ਕਲਮ 'ਚੋਂ ਹੀ ਨਿਕਲੇ ਹਨ ਤੇ ਮਿਊਜ਼ਿਕ ਜੇ ਸਟੈਟਿਕ ਨੇ ਦਿੱਤਾ ਹੈ। ਗੀਤ ਦਾ ਸ਼ਾਨਦਾਰ ਵੀਡੀਓ ਰੁਪਨ ਬੱਲ ਤੇ ਰੁਬੱਲ ਜੀ. ਟੀ. ਆਰ ਵਲੋਂ ਮਿਲਕੇ ਬਣਾਈ ਹੈ। ਇਸ ਗੀਤ ਨੂੰ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ਉਹ ਇਸ ਤੋਂ ਪਹਿਲਾਂ 'ਡੌਂਟ ਲੁੱਕ', 'ਨੋ ਨੀਡ', 'ਹਿਸਾਬ', 'ਕੋਈ ਚੱਕਰ ਨੀ', 'ਫੈਕਟਸ' ਵਰਗੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਲਿਖੇ ਗਾਏ ਗੀਤ ਕਈ ਨਾਮੀ ਗਾਇਕ ਵੀ ਗਾ ਚੁੱਕੇ ਹਨ।


Tags: Karan AujlaInkOfficial VideoJ StatikLatest SongSpeed Records

Edited By

Sunita

Sunita is News Editor at Jagbani.