FacebookTwitterg+Mail

‘ਕਰਨ ਔਜਲਾ vs ਸਿੱਧੂ ਮੂਸੇਵਾਲ’ ਗੀਤ ਦਾ ਟੀਜ਼ਰ ਰਿਲੀਜ਼

karan aujla vs sidhu moose wala
29 August, 2019 04:42:41 PM

ਜਲੰਧਰ(ਬਿਊਰੋ)- ਪੰਜਾਬੀ ਇੰਡਸਟਰੀ ਵਿਚ ਵਧੀਆਂ ਗੀਤਾਂ ਰਾਹੀ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ’ਤੇ ਬਣੇ ਗੀਤ ‘ਕਰਨ ਔਜਲਾ vs ਸਿੱਧੂ ਮੂਸੇਵਾਲਾ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜੇਕਰ ਟੀਜ਼ਰ ਦੀ ਗੱਲ ਕਰੀਏ ਤਾਂ ਇਸ ਟੀਜ਼ਰ ’ਚ ਦਿਖਾਇਆ ਗਿਆ ਹੈ ਕਿ ਅਕਸਰ ਗਲਤ ਫਹਿਮੀਆਂ ਰਿਲੇਸ਼ਨ ਖਰਾਬ ਕਰਦੀਆਂ ਹਨ ਜਦੋਂ ਗੁਡੀਆਂ ਚੜ੍ਹਦੀਆਂ ਹਨ ਤੇ ਮੱਲੋ ਮੱਲੀ ਲੋਕ ਦੁਸ਼ਮਣ ਬਣ ਜਾਂਦੇ ਹਨ...

ਦੱਸ ਦੇਈਏ ਕਿ ਇਹ ਗੀਤ ਜਲਦ ਹੀ ਦਰਸ਼ਕਾਂ ਦੇ ਸਨਮੁੱਖ ਹੋਵੇਗਾ। ਇਹ ਗੀਤ ਦੀ ਵੀਡੀਓ ਫਗਵਾੜੇ ਆਲਾ ਵੱਲੋਂ ਤਿਆਰ ਕੀਤੀ ਗਈ ਹੈ। ਇਸ ਦੇ ਨਾਲ ਹੀ ਫਗਵਾੜੇ ਆਲਾ ਨੇ ਇਸ ਨੂੰ ਲਿਖਿਆ ਤੇ ਗਾਇਆ ਵੀ ਹੈ। ਇਸ ਗੀਤ ਦਾ ਮਿਊਜ਼ਿਕ ਵੀ. ਆਰ.ਕੇ. ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ ਨੂੰ ਵੀ.ਆਰ. ਕੇ. ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ 1 ਸਤੰਬਰ ਨੂੰ ਰਿਲੀਜ਼ ਹੋਵੇਗਾ।


Tags: Karan Aujla vs Sidhu Moose WalaPhagware AlaVRKTeaser

About The Author

manju bala

manju bala is content editor at Punjab Kesari