FacebookTwitterg+Mail

ਦਾਦੇ ਧਰਮਿੰਦਰ ਵਾਂਗ ਮਿਹਨਤੀ ਹੈ ਉਸ ਦਾ ਪੋਤਾ, ਦੇਖੋ ਵੀਡੀਓ

karan deol
14 March, 2019 10:00:58 AM

ਜਲੰਧਰ(ਬਿਊਰੋ)— ਬਾਲੀਵੁੱਡ 'ਚ ਦਿਓਲ ਪਰਿਵਾਰ ਦੀ ਤੀਜੀ ਪੀੜ੍ਹੀ ਜਲਦ ਹੀ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ। ਜੀ ਹਾਂ, ਕਰਨ ਦਿਓਲ ਜੋ ਬਹੁਤ ਜਲਦ ਵੱਡੇ ਪਰਦੇ 'ਤੇ ਦਿਖਾਈ ਦੇਣ ਵਾਲੇ ਹਨ। ਹਾਲ ਹੀ 'ਚ ਪਿਤਾ ਸਨੀ ਦਿਓਲ, ਦਾਦੇ ਧਰਮਿੰਦਰ ਦਿਓਲ ਤੇ ਚਾਚੇ ਬੌਬੀ ਦਿਓਲ ਨੇ ਆਪਣੇ-ਆਪਣੇ ਸੋਸ਼ਲ ਅਕਾਊਂਟ ਰਾਹੀਂ ਕਰਨ ਦਿਓਲ ਦੀ ਪਹਿਲੀ ਮੂਵੀ 'ਪਲ ਪਲ ਦਿਲ ਕੇ ਪਾਸ' ਦੀ ਫਸਟ ਲੁੱਕ ਸ਼ੇਅਰ ਕੀਤੀ ਹੈ। ਜਿਸ ਤੋਂ ਬਾਅਦ ਇਹ ਪੋਸਟਰ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ।


ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦਿਓਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਪੋਤੇ ਕਰਨ ਦੀ ਕਸਰਤ ਕਰਦਿਆਂ ਦੀ ਵੀਡੀਓ ਸ਼ੇਅਰ ਕੀਤੀ ਹੈ ਤੇ ਨਾਲ ਕੈਪਸ਼ਨ 'ਚ ਲਿਖਿਆ ਹੈ,''ਕਰਨ ਆਪਣੇ ਪਿਤਾ ਵਾਂਗ ਹੈ, ਜਿਉਂਦਾ ਰਹੇ''।

Punjabi Bollywood Tadka
ਧਰਮਿੰਦਰ ਕਰਨ ਦੀ ਬਾਲੀਵੁੱਡ ਡੈਬਿਊ ਨੂੰ ਲੈ ਕੇ ਬਹੁਤ ਖੁਸ਼ ਹਨ। ਧਰਮਿੰਦਰ ਅਕਸਰ ਆਪਣੇ ਵਧੀਆ ਪਲਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੇ ਰਹਿੰਦੇ ਹਨ। ਦੱਸ ਦਈਏ 'ਪਲ ਪਲ ਦਿਲ ਕੇ ਪਾਸ' ਫਿਲਮ ਨੂੰ ਸਨੀ ਦਿਓਲ ਵੱਲੋਂ ਹੀ ਡਾਇਰੈਕਟ ਕੀਤਾ ਗਿਆ ਹੈ। ਕਰਨ ਦਿਓਲ ਦੀ ਇਹ ਫਿਲਮ 19 ਜੁਲਾਈ ਨੂੰ ਸਰੋਤਿਆਂ ਦੇ ਰੁਬਰੂ ਹੋਵੇਗੀ।


Tags: Karan Deol Pal Pal Dil Ke Paas Dharmendra Instagram Video Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.