FacebookTwitterg+Mail

ਸੰਨੀ ਦਿਓਲ ਦੇ ਬੇਟੇ ਦੀ ਡੈਬਿਊ ਫਿਲਮ ਦਾ ਟੀਜ਼ਰ ਆਊਟ (ਵੀਡੀਓ)

karan deol and sahher bambba pal pal dil ke paas teaser out now
06 August, 2019 08:26:36 AM

ਮੁੰਬਈ (ਬਿਊਰੋ) : 5 ਅਗਸਤ 1983 ਨੂੰ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦੇ ਬੇਟੇ ਸੰਨੀ ਦਿਓਲ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਜੀ ਹਾਂ, 5 ਅਗਸਤ ਨੂੰ ਸੰਨੀ ਦਿਓਲ ਦੀ ਪਹਿਲੀ ਫਿਲਮ 'ਬੇਤਾਬ' ਵੱਡੇ ਪਰਦੇ 'ਤੇ ਰਿਲੀਜ਼ ਹੋਈ ਸੀ। ਇਸ ਤੋਂ ਪੂਰੇ 36 ਸਾਲ ਬਾਅਦ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦੀ ਪਹਿਲੀ ਫਿਲਮ 'ਪਲ ਪਲ ਦਿਲ ਕੇ ਪਾਸ' ਦਾ ਟੀਜ਼ਰ ਵੀ ਇਸੇ ਖਾਸ ਦਿਨ ਹੀ ਜ਼ਾਰੀ ਕੀਤਾ ਗਿਆ। ਇਸ ਫਿਲਮ ਦਾ ਡਾਇਰੈਕਸ਼ਨ ਖੁਦ ਸੰਨੀ ਦਿਓਲ ਕਰ ਰਹੇ ਹਨ। ਫਿਲਮ 'ਚ ਕਰਨ ਨਾਲ ਅਦਾਕਾਰ ਸਹਿਰ ਬਾਂਬਾ ਵੀ ਡੈਬਿਊ ਕਰ ਰਹੀ ਹੈ। ਫਿਲਮ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਇੰਸਟਾਗ੍ਰਾਮ 'ਤੇ ਸੰਨੀ ਦਿਓਲ ਨੇ ਲਿਖਿਆ, ''ਇਸ ਦੇ ਪਿਆਰ ਤੋਂ ਲੈ ਕੇ ਤੁਹਾਡੇ ਪਿਆਰ ਤੱਕ। 'ਪਲ ਪਲ ਦਿਲ ਕੇ ਪਾਸ' ਦੇ ਟੀਜ਼ਰ ਨਾਲ ਪਹਿਲੇ ਪਿਆਰ ਦੇ ਜਾਦੂ ਤੇ ਜ਼ੋਖਮ 'ਚ ਡੁਬਕੀ ਲਾਓ।'”


ਦੱਸ ਦਈਏ ਕਿ ਟੀਜ਼ਰ 'ਚ ਖੂਬਸੂਰਤ ਲੋਕੇਸ਼ਨ ਤੇ ਬੈਕਗ੍ਰਾਉਂਡ 'ਚ ਰੋਮਾਂਟਿਕ ਗੀਤ ਚੱਲ ਰਿਹਾ ਹੈ। ਇਸ ਦੇ ਨਾਲ ਹੀ ਕਰਨ ਦਿਓਲ ਤੇ ਸਹਰ ਬਾਂਬਾ ਦੀ ਫਿਲਮ 'ਚ ਪਹਿਲੀ ਝਲਕ ਸਾਹਮਣੇ ਆਈ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਫਿਲਮ 'ਚ ਆਕਾਸ਼ ਆਹੂਜਾ, ਸਚਿਨ ਖਾਡੇਕਰ, ਸਿਮੋਨ ਸਿੰਘ ਜਿਹੇ ਕਈ ਕਲਾਕਾਰ ਨਜ਼ਰ ਆਉਣਗੇ। ਇਹ ਫਿਲਮ ਅਗਲੇ ਮਹੀਨੇ 20 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।

 


Tags: Pal Pal Dil Ke PaasOfficial TeaserKaran DeolSahher BambbaSunny Deol

Edited By

Sunita

Sunita is News Editor at Jagbani.