FacebookTwitterg+Mail

ਡੈਬਿਊ ਫਿਲਮ ਦੀ ਸ਼ੂਟਿੰਗ ਲਈ ਮੈਟਰੋ 'ਚ ਸਫਰ ਕਰ ਰਿਹਾ ਹੈ ਕਰਣ ਦਿਓਲ

karan deol and sunny deol
05 February, 2019 04:01:20 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਐਕਟਰ ਸੰਨੀ ਦਿਓਲ, ਜਿੰਨ੍ਹਾਂ ਨੇ ਫਿਲਮੀ ਜਗਤ ਨੂੰ ਕਈ ਹਿੱਟ ਅਤੇ ਵੱਡੀਆਂ ਫਿਲਮਾਂ ਦਿੱਤੀਆਂ ਹਨ। ਸੰਨੀ ਦਿਓਲ ਦਾ ਪੁੱਤਰ ਕਰਣ ਦਿਓਲ ਵੀ ਜਲਦ ਹੀ ਬਾਲੀਵੁੱਡ 'ਚ ਫਿਲਮ 'ਪਲ ਪਲ ਦਿਲ ਕੇ ਪਾਸ' ਨਾਲ ਡੈਬਿਊ ਕਰਨ ਜਾ ਰਿਹਾ ਹੈ। ਫਿਲਮ ਨੂੰ ਸੰਨੀ ਦਿਓਲ ਹੀ ਡਾਇਰੈਕਟ ਕਰ ਰਹੇ ਹਨ ਪਰ ਸੰਨੀ ਦਿਓਲ ਦਾ ਪੁੱਤਰ ਕਰਣ ਦਿਓਲ ਇਕ ਵੀਡੀਓ ਕਰਕੇ ਸ਼ੋਸ਼ਲ ਮੀਡੀਆ 'ਤੇ ਖੂਬ ਚਰਚਾ 'ਚ ਛਾਇਆ ਹੋਇਆ ਹੈ। ਜੀ ਹਾਂ, ਕਰਣ ਦਿਓਲ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਕਰਣ ਦਿਓਲ ਮੁੰਬਈ ਦੀ ਮੈਟਰੋ 'ਚ ਸਫਰ ਕਰਦੇ ਨਜ਼ਰ ਆ ਰਹੇ ਹਨ। ਸ਼ੂਟਿੰਗ 'ਤੇ ਸਵੇਰੇ ਜਲਦ ਪਹੁੰਚਣ ਲਈ ਕਰਣ ਦਿਓਲ ਮੁੰਬਈ ਦੀ ਅੰਧੇਰੀ ਤੋਂ ਘਾਟਘੋਪਰ ਤੱਕ ਮੈਟਰੋ ਰਾਹੀਂ ਸਫਰ ਕਰ ਰਹੇ ਹਨ।

 
 
 
 
 
 
 
 
 
 
 
 
 
 

#sunnydeol son #karandeol snapped at andheri- ghatkoapar metro ride.

A post shared by Viral Bhayani (@viralbhayani) on Feb 4, 2019 at 8:20pm PST


ਦੱਸ ਦਈਏ ਕਿ ਕਰਨ ਦਿਓਲ ਆਪਣੀ ਆਉਣ ਵਾਲੀ ਡੈਬਿਊ ਫਿਲਮ 'ਪਲ ਪਲ ਦਿਲ ਕੇ ਪਾਸ' ਪਾਸ ਦਾ ਸ਼ੂਟ ਚੱਲ ਰਿਹਾ ਹੈ। ਇਸ ਫਿਲਮ 'ਚ ਕਰਣ ਦਿਓਲ ਆਪਣੇ ਪਿਤਾ ਦੇ ਨਿਰਦੇਸ਼ਨ 'ਚ ਹੀ ਕੰਮ ਕਰ ਰਹੇ ਹਨ। ਇਸ ਲਈ ਉਹ ਸ਼ੂਟਿੰਗ 'ਤੇ ਲੇਟ ਪਹੁੰਚਣਾ ਨਹੀਂ ਚਾਹੁੰਦੇ। ਬਾਲੀਵੁੱਡ 'ਚ ਚੰਗਾ ਨਾਂ ਖੱਟਣ ਵਾਲੇ ਦਿਓਲ ਪਰਿਵਾਰ ਦਾ ਵਾਰਿਸ ਕਰਣ ਦਿਓਲ ਮੈਟਰੋ 'ਚ ਵੀ ਜਾਣ ਲਈ ਵੀ ਤਿਆਰ ਹੈ। ਪ੍ਰਸ਼ੰਸ਼ਕਾਂ ਵੱਲੋਂ ਕਰਣ ਦਿਓਲ ਦੀਆਂ ਤਾਰੀਫਾਂ ਵੀ ਕੀਤੀਆਂ ਜਾ ਰਹੀਆਂ ਹਨ।


Tags: Karan Deol Sunny Deol Mumbai Metro Video Internet Bollywood Celebrity

Edited By

Sunita

Sunita is News Editor at Jagbani.