ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਬੀਤੇ ਦਿਨ ਵੀਰਵਾਰ 45 ਸਾਲ ਦੇ ਹੋ ਗਏ ਸਨ। ਕਰਨ ਜੌਹਰ ਨੇ ਸਾਲ 1998 'ਚ ਰਿਲੀਜ਼ ਫਿਲਮ 'ਕੁਛ ਕੁਛ ਹੋਤਾ ਹੈ' ਨਾਲ ਡਾਇਰੈਕਸ਼ਨ ਦੀ ਦੁਨੀਆ 'ਚ ਕਦਮ ਰੱਖਿਆ ਸੀ। ਸਾਲ 2004 'ਚ ਆਪਣੇ ਪਿਤਾ ਯਸ਼ ਜੌਹਰ ਦੇ ਦਿਹਾਂਤ ਤੋਂ ਬਾਅਦ ਕਰਨ ਨੇ ਧਰਮਾ ਪ੍ਰੋਡਕਸ਼ਨ ਦੀ ਕਮਾਂਡ ਆਪਣੇ ਹੱਥਾਂ 'ਚ ਲੈ ਲਈ ਸੀ। ਬਤੌਰ ਪ੍ਰੋਡਿਊਸਰ ਉਨ੍ਹਾਂ ਦੀ ਲਿਸਟ 'ਚ 'ਕਲ ਹੋ ਨਾ ਹੋ', 'ਦੋਸਤਾਨਾ', 'ਯੇ ਜਵਾਨੀ ਹੈ ਦੀਵਾਨੀ' ਵਰਗੀਆਂ ਫਿਲਮਾਂ ਸ਼ਾਮਲ ਹਨ। ਹਾਲ ਹੀ 'ਚ ਉਨ੍ਹਾਂ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ। ਇਸ ਪਾਰਟੀ ਦੌਰਾਨ ਬਾਲੀਵੁੱਡ ਦਾ ਹਰ ਸਿਤਾਰਾ ਨਜ਼ਰ ਆ ਰਿਹਾ ਸੀ। ਕਿੰਗ ਖਾਨ ਤੋਂ ਲੈ ਕੇ ਰਾਣਾ ਡੱਗੂਬਾਤੀ ਵਰਗੇ ਸਟਾਰਰ ਇਸ ਪਾਰਟੀ ਦਾ ਹਿੱਸਾ ਬਣੇ ਹੋਏ ਸਨ।
ਆਲੀਆ ਭੱਟ
ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ
ਬਾਲੀਵੁੱਡ ਅਭਿਨੇਤਰੀ ਦਿਸ਼ਾ ਪਠਾਨੀ
ਸੰਜੇ ਦੱਤ ਆਪਣੀ ਪਤਨੀ ਮਾਨਿਯਤਾ ਦੱਤ ਨਾਲ
ਕ੍ਰਿਤੀ ਸੈਨਨ
ਮਲਾਇਕਾ ਅਰੋੜਾ ਖਾਨ ਅਤੇ ਉਨ੍ਹਾਂ ਦੀ ਭੈਣ ਅਮ੍ਰਿਤਾ ਅਰੋੜਾ ਖਾਨ
ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ
ਅਨੁਸ਼ਕਾ ਸ਼ਰਮਾ
ਇਸ ਪਾਰਟੀ ਦੌਰਾਨ ਅਕਸ਼ੈ ਕੁਮਾਰ ਆਪਣੀ ਪਤਨੀ ਟਵਿੰਕਲ ਖੰਨਾ ਨਾਲ ਪਹੁੰਚੇ ਹਨ।
'ਬਾਹੂਬਲੀ 2' ਦੇ ਭੱਲਾਲ ਦੇਵ (ਰਾਣਾ ਡੱਗੂਬਾਤੀ)
ਰਵੀਨਾ ਟੰਡਨ
ਫਰਾਹ ਖਾਨ
ਆਮਿਰ ਖਾਨ
ਐਸ਼ਵਰਿਆ ਰਾਏ
ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਆਪਣੇ ਬੇਟੇ ਆਰਯਨ ਅਤੇ ਸੈਫ ਦੀ ਬੇਟੀ ਸਾਰਾ ਅਲੀ ਖਾਨ