ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਬੀਤੇ ਵੀਰਵਾਰ 45 ਸਾਲ ਦੇ ਹੋ ਗਏ ਸਨ। ਹਾਲ ਹੀ 'ਚ ਉਨ੍ਹਾਂ ਆਪਣੇ ਜਨਮਦਿਨ ਦਾ ਸੈਲੀਬ੍ਰੇਸ਼ਨ ਕੀਤਾ ਸੀ। ਇਸ ਮੌਕੇ ਬਾਲੀਵੁੱਡ ਦੀਆਂ ਕਈ ਹਸਤੀਆਂ ਪਾਰਟੀ 'ਚ ਦਿਖਾਈ ਦਿੱਤੀਆਂ ਸਨ। ਕਰਨ ਦੀ ਬਾਇਓਗ੍ਰਾਫੀ 'An Unsuitable Boy' ਇਸ ਸਾਲ ਜਨਵਰੀ 'ਚ ਲਾਂਚ ਹੋਈ ਸੀ। ਪੁਨਮ ਸਕਸੈਨਾ ਵੱਲੋਂ ਲਿਖੀ ਗਈ ਇਸ ਬੁੱਕ 'ਚ ਕਰਨ ਨੇ ਆਪਣੀ ਲਾਈਫ ਦੀ ਕੁਝ ਅਨਦੇਖੀ ਤਸਵੀਰਾਂ ਸ਼ੇਅਰ ਕੀਤੀਆਂ ਸੀ। ਇਨ੍ਹਾਂ ਤਸਵੀਰਾਂ 'ਚ ਹੀ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਪਤਨੀ ਗੋਰੀ ਖਾਨ ਦੀ ਇਕ ਤਸਵੀਰ ਸ਼ੇਅਰ ਹੋਈ ਸੀ। ਇਸ ਤਸਵੀਰ 'ਚ ਸ਼ਾਹਰੁਖ ਦੀ ਪਤਨੀ ਗੋਰੀ ਖਾਨ ਬੇਟੇ ਆਰਯਨ ਨਾਲ ਪੁਲ 'ਚ ਨਜ਼ਰ ਆ ਰਹੀ ਸੀ।
ਇਸ ਤੋਂ ਇਲਾਵਾ ਕਰਨ ਨੇ ਆਪਣੀ ਇਸ ਬੁੱਕ 'ਚ ਕਈ ਫਿਲਮਾਂ ਦੀ ਸ਼ੂਟਿੰਗ ਦੇ ਦੌਰਾਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸੀ। ਸ਼ਾਹਰੁਖ ਦੀ ਪਤਨੀ ਅਤੇ ਬੇਟੇ ਨਾਲ ਕਰਨ ਦੀ ਇਹ ਤਸਵੀਰ 1998 ਦੀ ਸੁਪਰਹਿੱਟ ਫਿਲਮ 'ਕੁਛ ਕੁਛ ਹੋਤਾ ਹੈ' ਦੀ ਸ਼ੁਟਿੰਗ ਦੌਰਾਨ ਦੀ ਸੀ। ਜਿਸ ਫਿਲਮ ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਸੀ।