ਮੁੰਬਈ (ਬਿਊਰੋ)— ਪਾਕਿਸਤਾਨੀ ਅਭਿਨੇਤਾ ਫਵਾਦ ਖਾਨ ਦੀ ਮੌਜੂਦਗੀ ਦੇ ਕਾਰਨ ਆਪਣੀ ਫਿਲਮ 'ਏ ਦਿਲ ਹੈ ਮੁਸ਼ਕਿਲ' ਦੀ ਰਿਲੀਜ਼ ਨੂੰ ਲੈ ਕੇ ਮੁਸ਼ਕਿਲਾਂ ਦਾ ਸਾਹਮਣਾ ਕਰ ਚੁੱਕੇ ਨਿਰਮਾਤਾ ਕਰਨ ਜੌਹਰ ਦਾ ਕਹਿਣਾ ਹੈ ਕਿ ਇਹ ਫਿਲਮ ਹਮੇਸ਼ਾ ਉਨ੍ਹਾਂ ਦੇ ਦਿਲ ਦੇ ਕਰੀਬ ਰਹੇਗੀ। ਫਿਲਮ ਦੀ ਰਿਲੀਜ਼ ਨੂੰ ਇਕ ਸਾਲ ਪੂਰਾ ਹੋਣ 'ਤੇ ਸ਼ਨੀਵਾਰ ਨੂੰ ਕਰਨ ਜੌਹਰ ਨੇ ਟਵੀਟ ਕਰਦੇ ਹੋਏ ਕਿਹਾ, ''ਏ. ਡੀ. ਐੱਚ. ਐੱਮ.' (ਏ ਦਿਲ ਹੈ ਮੁਸ਼ਕਿਲ) ਨੂੰ ਇਕ ਸਾਲ ਪੂਰਾ ਹੋ ਚੁੱਕਿਆ ਹੈ, ਇਹ ਫਿਲਮ ਹਮੇਸ਼ਾ ਮੇਰੇ ਦਿਲ ਦੇ ਕਰੀਬ ਰਹੇਗੀ. ਅਨੁਸ਼ਕਾ ਸ਼ਰਮਾ, ਰਣਬੀਰ, ਐਸ਼ਵਰਿਆ ਰਾਏ ਬੱਚਨ''।
ਉਨ੍ਹਾਂ ਕਿਹਾ, ''ਧਰਮਾ ਮੁਵੀਜ਼ ਲਈ ਅਜਿਹਾ ਯਾਦਗਾਰ ਸੰਗੀਤ ਬਣਾਉਣ ਲਈ ਪ੍ਰੀਤਮ, ਅਮਿਤਾਭ (ਭੱਟਾਚਾਰਿਆ) ਦਾ ਧੰਨਵਾਦ''। ਇਸ ਤੋਂ ਇਸ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਹ ਫਿਲਮ ਬਾਕਸ ਆਫਿਸ 'ਤੇ ਸਫਲ ਸਾਬਤ ਹੋਈ ਸੀ।