ਮੁੰਬਈ (ਬਿਉੂਰੋ)— ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਕਰਨ ਜੌਹਰ ਦੇ ਜੁੜਵਾ ਬੱਚੇ ਯਸ਼ ਤੇ ਰੂਹੀ 1 ਸਾਲ ਦੇ ਹੋ ਗਏ ਹਨ। ਹਾਲ ਹੀ 'ਚ ਕਰਨ ਨੇ ਆਪਣੇ ਦੋਹਾਂ ਬੱਚਿਆਂ ਦੇ ਜਨਮਦਿਨ ਨੂੰ ਖਾਸ ਬਣਾਉਣ ਲਈ ਘਰ 'ਚ ਇਕ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ 'ਚ ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਦਾ ਲਾਡਲਾ ਤੈਮੂਰ, ਰਾਣੀ ਮੁਖਰਜੀ ਦੀ ਬੇਟੀ ਅਦਿਰਾ, ਸ਼ਾਹਿਦ ਕਪੂਰ ਦੀ ਬੇਟੀ ਮੀਸ਼ਾ, ਤੁਸ਼ਾਰ ਕਪੂਰ ਦਾ ਬੇਟਾ ਲਕਸ਼ਯ ਕਪੂਰ, ਸ਼ਾਹਰੁਖ ਖਾਨ ਦਾ ਬੇਟਾ ਅਬਰਾਮ, ਐਸ਼ਵਰਿਆ ਦੀ ਲਾਡਲੀ ਆਰਾਧਿਆ ਸ਼ਾਮਿਲ ਸੀ।
ਇਸ ਦੌਰਾਨ ਸਭ ਕੈਮਰੇ ਸਾਹਮਣੇ ਮਸਤੀ ਕਰਦੇ ਨਜ਼ਰ ਆਏ, ਉੱਥੇ ਹੀ ਨੰਨ੍ਹਾ ਤੈਮੂਰ ਤਸਵੀਰਾਂ ਕਲਿਕ ਕਰਵਾਉਂਦਾ ਮੰਮੀ ਕਰੀਨਾ ਦੀ ਗੋਦ 'ਚ ਕਾਫੀ ਕਿਊਟ ਦਿਖਾਈ ਦਿੱਤਾ। ਇਸ ਤੋਂ ਇਲਾਵਾ ਆਲੀਆ ਭੱਟ, ਦੀਪਿਕਾ ਪਾਦੁਕੋਣ, ਵਰੁਣ ਧਵਨ, ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਸਿਧਾਰਥ ਮਲਹੋਤਰਾ, ਸੋਨਾਕਸ਼ੀ ਸਿਨਹਾ, ਸ਼ਵੇਤ ਬੱਚਨ ਸਮੇਤ ਕਈ ਸਿਤਾਰੇ ਪਾਰਟੀ ਦਾ ਹਿੱਸਾ ਬਣੇ ਹਨ।
ਉੱਥੇ ਹੀ ਆਲੀਆ ਨੇ ਯਸ਼ ਤੇ ਰੂਹੀ ਦੀ ਇਕ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਤਸਵੀਰ ਸ਼ੇਅਰ ਕਰਦੇ ਹੋਏ ਆਲੀਆ ਨੇ ਕੈਪਸ਼ਨ 'ਚ ਲਿਖਿਆ, ''May you live to be a 103! Happy birthday my beautiful siblings''।