ਮੁੰਬਈ (ਬਿਊਰੋ)— ਬੀਤੇ ਦਿਨ ਵੈਲੇਨਟਾਈਨ ਮੌਕੇ ਬਾਲੀਵੁੱਡ ਦੇ ਮਸਹੂਰ ਫਿਲਮਕਾਰ ਕਰਨ ਜੌਹਰ ਨੇ ਆਪਣੇ ਘਰ ਇਕ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ ਸਿਰਫ ਸਿੰਗਲਜ਼ ਲਈ ਹੀ ਰੱਖੀ ਗਈ। ਇਸ ਪਾਰਟੀ ਮੌਕੇ ਆਥੀਆ ਸ਼ੈੱਟੀ, ਕਿਮ ਸ਼ਰਮਾ, ਸੁਜ਼ੈਨ ਖਾਨ, ਸੋਨਾਕਸ਼ੀ ਸਿਨਹਾ, ਆਦਿਤਿਆ ਰਾਏ ਕਪੂਰ, ਰੀਆ ਚੱਕਰਵਰਤੀ, ਆਦਿਤੀ ਰਾਓ ਹੈਦਰੀ, ਕਿਆਰਾ ਅਡਵਾਨੀ, ਮਨੀਸ਼ ਮਲਹੋਤਰਾ ਸਮੇਤ ਕਈ ਸਟਾਰਜ਼ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਸਭ ਬਾਲੀਵੁੱਡ ਸਟਾਰਜ਼ ਖੂਬ ਮਸਤੀ ਕਰਦੇ ਦਿਖਾਈ ਦਿੱਤੇ। ਕਰਨ ਸਮੇਤ ਕਈ ਬਾਕੀ ਸਟਾਰਜ਼ ਨੇ ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਇਸ ਪਾਰਟੀ ਮੌਕੇ ਕਈ ਤਰ੍ਹਾਂ ਦੇ ਪਲੇਅ ਕਾਰਡ ਨਜ਼ਰ ਆਏ ਜਿਸ 'ਚ 'ਸਿੰਗਲ ਐੱਫ', 'ਵੀ ਫਾਰ ਵੋਡਕਾ', 'ਲਵ ਡਿਸਪਾਈਟ' ਵਰਗੇ ਸ਼ਬਦ ਲਿਖੇ ਦਿਖਾਈ ਦਿੱਤੇ ਸਨ। ਇਸ ਤੋਂ ਇਲਾਵਾ ਕਰਨ ਨੇ ਇਕ ਸਵੇਟਸ਼ਰਟ ਪਹਿਨ ਰੱਖਿਆ ਸੀ ਜਿਸ 'ਚ ਲੋਕਾਂ ਦੇ ਸਾਬਕਾ ਲਵਰਜ਼ ਲਈ ਇਕ ਮੈਸੇਜ਼ ਲਿਖਿਆ ਹੋਇਆ ਸੀ ਕਿ 'ਨੋ ਸਪੇਸ ਫਾਰ ਐੱਕਸ ਲਵਰਜ਼'।
ਕਿਆਰਾ ਅਡਵਾਨੀ
ਕਿਮ ਸ਼ਰਮਾ
ਰੀਆ ਚੱਕਰਵਰਤੀ
ਸੁਜ਼ੈਨ ਖਾਨ
ਸੋਨਾਕਸ਼ੀ ਸਿਨਹਾ, ਆਦਿਤਿਆ ਰਾਏ ਕਪੂਰ
ਸੋਫੀ ਚੌਧਰੀ, ਡਿਜ਼ਾਈਨਰ ਮਨੀਸ਼ ਮਲਹੋਤਰਾ
ਅੰਗਦ ਬੇਦੀ
ਤੁਸ਼ਾਰ ਕਪੂਰ
ਫਰਹਾਨ ਅਖਤਰ