ਮੁੰਬਈ (ਬਿਊਰੋ)— ਬਾਲੀਵੁਡ ਡਾਇਰੈਕਟਰ ਅਤੇ ਪ੍ਰੋਡਿਊਸਰ ਕਰਨ ਜੌਹਰ ਨੇ ਆਪਣੀ ਮਾਂ ਹੀਰੂ ਜੌਹਰ ਦਾ 75ਵਾਂ ਜਨਮਦਿਨ ਬਹੁਤ ਹੀ ਧੂੰਮਧਾਮ ਨਾਲ ਮਨਾਇਆ। ਉਨ੍ਹਾਂ ਦੇ ਜਨਮਦਿਨ ਪਾਰਟੀ 'ਚ ਫ਼ੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਸ਼ਵੇਤਾ ਬੱਚਨ, ਕਾਜੋਲ, ਕਰੀਨਾ ਕਪੂਰ ਖਾਨ, ਰਾਣੀ ਮੁਖਰਜ਼ੀ ਵਰਗੀਆਂ ਬਾਲੀਵੁੱਡ ਹਸਤੀਆਂ ਸ਼ਾਮਿਲ ਹੋਈਆਂ। ਇਸ ਪਾਰਟੀ ਵਿਚ ਕਰਨ ਜੌਹਰ ਦੇ ਸਾਰੇ ਕਰੀਬੀ ਦੋਸਤ ਸ਼ਾਮਿਲ ਹੋਏ। ਇਸ ਦਿਨ ਨੂੰ ਹਰ ਤਰ੍ਹਾਂ ਨਾਲ ਸਪੈਸ਼ਲ ਅਤੇ ਯਾਗਦਾਰ ਬਣਾਉਣ ਲਈ ਕਰਨ ਨੇ ਹਰ ਸੰਭਵ ਕੋਸ਼ਿਸ਼ ਕੀਤਾ।
ਆਪਣੇ ਅਤੇ ਆਪਣੀ ਮਾਂ ਲਈ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਕਰਨ ਜੌਹਰ ਨੇ ਮਾਂ ਲਈ ਬਹੁਤ ਸਾਰੇ ਸਰਪ੍ਰਾਇਜ਼ ਤਿਆਰ ਕੀਤੇ। ਇਸ ਸਰਪ੍ਰਾਇਜ਼ ਨੂੰ ਪਲਾਨ ਕਰਦੇ ਵੇਲੇ ਕਰਨ ਨੇ ਆਪਣੀ ਮਾਂ ਦੀ ਪਸੰਦ ਨੂੰ ਧਿਆਨ 'ਚ ਰੱਖਿਆ। ਕਰਨ ਜੌਹਰ ਮਾਂ ਲਈ ਇਕ ਖਾਸ ਪਾਰਟੀ ਦਾ ਪ੍ਰਬੰਧ ਕੀਤਾ ਜੋ ਮੁੰਬਈ ਸਥਿਤ ਬਾਂਦਰੇ ਦੇ ਇਕ ਫਾਈਫ ਸਟਾਰ ਹੋਟਲ ਤਾਜ਼ ਲੈਂਡਸ ਵਿਚ ਰੱਖੀ ਗਈ।
ਇਸ ਪਾਰਟੀ ਵਿਚ ਫਿਲਮ ਇੰਡਸਟਰੀ ਨਾਲ ਜੁੜੇ ਕਈ ਦਿੱਗਜ਼ ਸ਼ਾਮਿਲ ਹੋਏ। ਕਰਨ ਜੌਹਰ ਨੇ ਇਸ ਜਸ਼ਨ ਲਈ ਸਪੈਸ਼ਲ ੈਮੈਨਿਊ ਵੀ ਤਿਆਰ ਕੀਤਾ। ਸੋਸ਼ਲ ਮੀਡੀਆ 'ਤੇ ਹੀਰੂ ਜੌਹਰ ਦੇ ਜਨਮਦਿਨ ਪਾਰਟੀ ਦੀਆਂ ਤਸਵੀਰਾਂ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ। ਕਰਨ ਜੌਹਰ ਦੀ ਮਾਂ ਦੇ ਜਨਮਦਿਨ ਪਾਰਟੀ ਨੂੰ ਹੋਰ ਵੀ ਜ਼ਿਆਦਾ ਖਾਸ ਬਣਾਇਆ ਸੋਨੂੰ ਨਿਗਮ ਨੇ। ਸੋਨੂ ਨੇ ਇਸ ਖੁੱਸ਼ੀ ਦੇ ਮੌਕੇ 'ਤੇ ਸਿੰਗਿੰਗ ਕਰ ਕੇ ਸਾਰਿਆਂ ਨੂੰ ਖੁਸ਼ ਕਰ ਦਿੱਤਾ।
ਸੋਨੂੰ ਨਿਗਮ ਨੇ 'ਹਰ ਘੜੀ ਬਦਲ ਰਹੀ ਹੈ ਰੂਪ ਜ਼ਿੰਦਗੀ', 'ਲੱਗ ਜਾ ਗਲੇ' ਅਤੇ 'ਅਜੀਬ ਦਾਸਤਾਨ ਹੈ ਸੇ' ਵਰਗੇ ਗੀਤ ਗਾਏ। ਤੁਹਾਨੂੰ ਦੱਸ ਦੇਈਏ ਕਿ ਕਰਨ ਨੇ ਸੋਸ਼ਲ ਮੀਡੀਆ 'ਤੇ ਇਕ ਕਲਾਜ ਤਸਵੀਰ ਪੋਸਟ ਕੀਤੀ ਹੈ ਜਿਸ 'ਚ ਆਪਣੀ ਮਾਂ ਨਾਲ ਕਈ ਖੂਬਸੂਰਤ ਪਲਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ 78ਵੇਂ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਤਸਵੀਰ ਨੂੰ ਪੋਸਟ ਕਰਦੇ ਹੋਏ ਕਰਨ ਜੌਹਰ ਨੇ ਕੈਪਸ਼ਨ ਦਿੱਤਾ,'' ਮੇਰੇ ਸੰਸਾਰ ਦਾ ਕੇਂਦਰ ਅਤੇ ਮੇਰੀ ਜ਼ਿੰਦਗੀ ਦਾ ਪਿਆਰ। ਅੱਜ ਮੇਰੀ ਮਾਂ 75 ਦੀ ਹੋ ਗਈ ਹੈ। ਕਰਨ ਜੌਹਰ ਦੇ ਇਸ ਪੋਸ ਨੂੰ ਕੁਝ ਹੀ ਘੰਟਿਆਂ ਵਿਚ ਡੇਢ ਲੱਖ ਤੋਂ ਜ਼ਿਆਦਾ ਯੂਜ਼ਰਸ ਨੇ ਲਾਈਕ ਕੀਤਾ ਹੈ। ਨਾਲ ਹੀ ਕਰਨ ਜੌਹਰ ਦੀ ਮਾਂ ਨੂੰ ਜਨਮਦਿਨ ਦੀਆਂ ਵਧਾਈਆਂ ਵੀ ਦਿੱਤੀਆਂ।