FacebookTwitterg+Mail

ਰਿਲੀਜ਼ ਤੋਂ ਪਹਿਲਾਂ ਕਰਨ ਜੌਹਰ ਨੇ ਦੇਖੀ 'ਪਰਮਾਣੂ', ਦਿੱਤਾ ਅਜਿਹਾ ਰੀਵਿਊ

karan johar
21 May, 2018 04:39:27 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਜੌਨ ਅਬ੍ਰਾਹਮ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਪਰਮਾਣੂ' ਦੀ ਹਾਲ ਹੀ 'ਚ ਮੁੰਬਈ 'ਚ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਇਸ ਸਕ੍ਰੀਨਿੰਗ 'ਚ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਕਰਨ ਜੌਹਰ ਪਹੁੰਚੇ ਹੋਏ ਸਨ। ਕਰਨ ਜੌਹਰ ਨੇ ਫਿਲਮ ਨੂੰ ਦੇਖਣ ਤੋਂ ਬਾਅਦ ਟਵੀਟ ਕਰਕੇ ਫਿਲਮ ਬਾਰੇ ਦੱਸਿਆ। ਕਰਨ ਜੌਹਰ ਨੇ ਆਪਣੇ ਟਵੀਟ 'ਚ ਲਿਖਿਆ, ''ਮੈਂ ਫਿਲਮ 'ਪਰਮਾਣੂ' ਦੇਖੀ, ਮੈਨੂੰ ਬਹੁਤ ਪਸੰਦ ਆਈ। ਇਹ ਇਕ ਦਿਲਚਸਪ ਫਿਲਮ ਹੈ। ਫਿਲਮ 'ਚ ਸੱਚੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ ਜਿਸ ਨੇ ਮੈਨੂੰ ਅੰਤ ਤੱਕ ਆਪਣੀ ਸੀਟ 'ਤੇ ਬਿਠਾਈ ਰੱਖਿਆ। ਫਿਲਮ 'ਚ ਦੇਸ਼ ਭਗਤੀ ਦੀ ਸੱਚੀ ਕਹਾਣੀ ਅਤੇ ਫਿਲਮ ਦਾ ਕਲਾਈਮੈਕਸ ਤੁਹਾਨੂੰ ਆਪਣੇ ਹੱਥ ਦੇ ਨਹੂੰ ਖਾਣ ਨੂੰ ਮਜ਼ਬੂਰ ਕਰ ਦੇਵੇਗਾ।

ਕਰਨ ਜੌਹਰ ਦੇ ਰੀਵਿਊ ਤੋਂ ਬਾਅਦ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਫਿਲਮ ਹੁਣ ਤੱਕ ਆਪਣੇ ਟਰੇਲਰ ਦੀ ਤਰ੍ਹਾਂ ਸ਼ਾਨਦਾਰ ਹੈ। ਉਝੰ ਪਿਛਲੇ ਕਈ ਮਹੀਨਿਆਂ 'ਚ ਫਿਲਮ ਦੀ ਰਿਲੀਜ਼ ਡੇਟ 'ਚ ਕਈ ਵਾਰ ਬਦਲਾਅ ਹੋ ਚੁੱਕਿਆ ਹੈ। ਸੂਤਰਾਂ ਮੁਤਾਬਕ ਫਿਲਮ ਦੀ ਰਿਲੀਜ਼ ਦਾ ਰਸਤਾ ਸਾਫ ਹੋ ਗਿਆ ਹੈ। ਇਹ ਫਿਲਮ ਹੁਣ 25 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 11 ਮਈ, 1998 ਨੂੰ ਰਾਜਸਥਾਨ ਦੇ ਪੋਖਰਣ 'ਚ ਪਰਮਾਣੂ ਪਰੀਖਣ ਕਰਕੇ ਭਾਰਤ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਅਜਿਹੇ 'ਚ ਭਾਰਤ ਦੀ ਇਸ ਸਫਲਤਾ ਦੀ ਕਹਾਣੀ ਨੂੰ ਪਰਦੇ 'ਤੇ ਪੇਸ਼ ਕਰ ਰਹੀ ਹ। ੈਜੌਨ ਅਬ੍ਰਾਹਮ ਨਾਲ ਇਸ ਫਿਲਮ 'ਚ ਡਾਇਨਾ ਪੇਂਟੀ ਅਹਿਮ ਭੂਮਿਕਾ ਨਿਭਾਵੇਗੀ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਬੋਮਨ ਈਰਾਨੀ ਵੀ ਦਿਖਾਈ ਦੇਣਗੇ। ਇਸ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਨੇ ਕੀਤਾ ਹੈ।


Tags: John Abraham Diana Penty Parmanu Review Karan Johar Hindi Film

Edited By

Kapil Kumar

Kapil Kumar is News Editor at Jagbani.