FacebookTwitterg+Mail

'ਲਾਲ ਦੁਪੱਟੇ ਵਾਲੀ' ਗੀਤ 'ਤੇ ਕਰਨ ਜੌਹਰ ਦਾ ਡਾਂਸ ਵਾਇਰਲ (ਵੀਡੀਓ)

karan johar
23 June, 2018 06:38:52 PM

ਮੁੰਬਈ (ਬਿਊਰੋ)— IIFA ਐਵਾਰਡ ਨਾਈਟ 'ਚ ਨਿਰਮਾਤਾ ਕਰਨ ਜੌਹਰ ਨੇ ਫਿਲਮ 'ਆਂਖੇ' ਦੇ ਗੀਤ 'ਤੇ ਡਾਂਸ ਕੀਤਾ। ਕਰਨ ਗੁਲਾਬੀ ਰੰਗ ਦਾ ਕੋਟ ਪਹਿਨੇ ਇਸ ਇਵੈਂਟ 'ਚ ਸ਼ਿਰਕਤ ਕਰਨ ਪਹੁੰਚੇ ਸਨ। ਇਸ ਦੌਰਾਨ ਉਹ ਅਰਜੁਨ ਕਪੂਰ ਨਾਲ ਇਸ ਫਿਲਮ ਦੇ ਗੀਤ 'ਓ ਲਾਲ ਦੁਪੱਟੇ ਵਾਲੀ ਤੇਰਾ ਨਾਂ ਤੋਂ ਬਤਾਂ' 'ਤੇ ਡਾਂਸ ਕਰਦੇ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਕਰਨ ਦਾ ਇਹ ਅੰਦਾਜ਼ ਵਾਇਰਲ ਹੋ ਰਿਹਾ ਹੈ। ਸਾਲ 1993 'ਚ ਆਈ ਫਿਲਮ 'ਆਂਖੇ' ਦੇ ਇਸ ਗੀਤ ਨੂੰ ਗੋਵਿੰਦਾ ਅਤੇ ਚੰਕੀ ਪਾਂਡੇ 'ਤੇ ਫਿਲਮਾਇਆ ਗਿਆ ਸੀ। ਅਰਜੁਨ ਅਤੇ ਕਰਨ ਦੀ ਇਸ ਮਸਤੀ 'ਚ ਆਈਫਾ ਨਾਈਟ ਦੇ ਹੋਸਟ ਆਯੁਸ਼ਮਾਨ ਖੁਰਾਨਾ ਅਤੇ ਕਾਰਤਿਕ ਆਰਯਨ ਨੇ ਖੂਬ ਸਾਥ ਦਿੱਤਾ।

 

A post shared by TEAM ARJUN KAPOOR (@teamarjun) on

ਦੱਸਣਯੋਗ ਹੈ ਕਿ ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਅੰਤਰ ਰਾਸ਼ਰਟੀ ਭਾਰਤੀ ਫਿਲਮ ਅਕਾਦਮੀ (IIFA) ਐਵਾਰਡਜ਼ ਸਮਾਰੋਹ 3 ਦਿਨ ਤੱਕ ਚੱਲੇਗਾ। ਰਣਬੀਰ ਕਪੂਰ, ਸ਼ਾਹਿਦ ਕਪੂਰ, ਕ੍ਰਿਤੀ ਸੈਨਨ, ਬੌਬੀ ਦਿਓਲ ਅਤੇ ਨੁਸਰਤ ਬਰੂਚਾ ਵਰਗੇ ਸਟਾਰਜ਼ ਆਈਫਾ 'ਚ ਪਰਫਾਰਮ ਕਰਦੇ ਨਜ਼ਰ ਆਉਣਗੇ।


Tags: Karan Johar IIFA Awards 2018 Arjun Kapoor O Lal Dupatte Wali Bangkok Indian Film Director

Edited By

Kapil Kumar

Kapil Kumar is News Editor at Jagbani.