FacebookTwitterg+Mail

ਕਰਨ ਜੌਹਰ ਦੀ ਫਿਲਮ 'ਤਖਤ' 'ਚ ਸ਼ਾਹਜਹਾਂ ਦਾ ਕਿਰਦਾਰ ਨਿਭਾਉਣਗੇ ਅਨਿਲ ਕਪੂਰ

karan johar
14 August, 2018 06:57:15 PM

ਮੁੰਬਈ (ਬਿਊਰੋ)— ਫਿਲਮਕਾਰ ਕਰਨ ਜੌਹਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਤਖਤ' ਨੂੰ ਲੈ ਕੇ ਚਰਚਾ 'ਚ ਹਨ। ਇਹ ਫਿਲਮ ਬਣਨ ਤੋਂ ਪਹਿਲਾਂ ਹੀ ਆਪਣੀ ਕਾਸਟ ਨੂੰ ਲੈ ਕੇ ਸੁਰਖੀਆਂ 'ਚ ਹੈ।  ਜਾਣਕਾਰੀ ਮੁਤਾਬਕ ਅਨਿਲ ਕਪੂਰ ਫਿਲਮ 'ਚ ਸ਼ਾਹਜਹਾਂ ਦਾ ਕਿਰਦਾਰ ਨਿਭਾਉਣਗੇ, ਜਦਕਿ ਰਣਵੀਰ ਸਿੰਘ, ਵਿੱਕੀ ਕੌਸ਼ਲ ਅਤੇ ਕਰੀਨਾ ਕਪੂਰ ਸ਼ਾਹਜਹਾਂ ਦੇ ਬੱਚਿਆਂ ਦਾ ਕਿਰਦਾਰ ਨਿਭਾਉਣਗੇ। ਇਹ ਫਿਲਮ 2020 'ਚ ਰਿਲੀਜ਼ ਹੋਵੇਗੀ ਜਿਸ 'ਚ ਮੁਗਲਾਂ ਦੇ ਰਾਜਗੱਦੀ ਹਾਸਲ ਕਰਨ ਲਈ ਹੋਏ ਯੁੱਧ ਬਾਰੇ ਦਿਖਾਇਆ ਜਾਵੇਗਾ।


ਦੱਸਣਯੋਗ ਹੈ ਕਿ ਫਿਲਮ 'ਤਖਤ' 'ਚ ਰਣਵੀਰ ਸਿੰਘ, ਕਰੀਨਾ ਕਪੂਰ, ਆਲੀਆ ਭੱਟ, ਵਿੱਕੀ ਕੌਸ਼ਲ, ਭੂਮੀ ਪੇਂਡਨੇਕਰ ਅਤੇ ਅਨਿਲ ਕਪੂਰ ਵਰਗੇ ਕਲਾਕਾਰ ਨਜ਼ਰ ਆਉਣਗੇ। ਕਰਨ ਜੌਹਰ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ''ਮੈਂ ਫਿਲਮ 'ਤਖਤ' ਦੇ ਲੀਡ ਕਿਰਦਾਰ ਦਾ ਐਲਾਨ ਕਰਦੇ ਹੋਏ ਕਾਫੀ ਉਤਸਾਹ ਮਹਿਸੂਸ ਕਰ ਰਿਹਾ ਹਾਂ''। ਤਖਤ ਦੀ ਸਟਾਰਕਾਸਟ ਬਾਰੇ ਜਾਣ ਫੈਨਜ਼ ਲਈ 2020 ਤੱਕ ਇੰਤਜ਼ਾਰ ਕਰਨਾ ਮੁਸ਼ਕਿਲ ਹੋਵੇਗਾ। ਇਹ ਫਿਲਮ ਕਈ ਕਾਰਨਾਂ ਕਰਕੇ ਖਾਸ ਹੋਣ ਵਾਲੀ ਹੈ।


Tags: Anil Kapoor Shah Jahan Karan Johar Takht Twitter Bollywood Actress

Edited By

Kapil Kumar

Kapil Kumar is News Editor at Jagbani.