FacebookTwitterg+Mail

ਕਿਰਣ ਖੇਰ ਨਾਲ ਕਰਨ ਜੌਹਰ ਨੂੰ ਮਸ਼ਕਰੀ ਕਰਨੀ ਪਈ ਮਹਿੰਗੀ

karan johar and kirron kher
21 December, 2018 10:22:58 AM

ਮੁੰਬਈ (ਬਿਊਰੋ) : ਨਿਰਦੇਸ਼ਕ ਕਰਨ ਜੌਹਰ ਨੂੰ ਹਾਲ ਹੀ 'ਚ ਕਿਰਣ ਖੇਰ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਦਰਅਸਲ ਕਿਰਣ ਖੇਰ ਨੇ ਕਰਨ ਜੌਹਰ ਦੀ ਜਿਹੜੀ ਪੰਜਾਬੀ ਸਟਾਇਲ 'ਚ ਕਲਾਸ ਲਾਈ ਹੈ, ਉਸ ਨੂੰ ਕਰਨ ਜੌਹਰ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਰਨ ਜੌਹਰ ਜ਼ਿੰਦਗੀ ਭਰ ਇਸ ਫਟਕਾਰ ਨੂੰ ਯਾਦ ਰੱਖਣਗੇ। 
ਦਰਅਸਲ ਸ਼ੋਅ ਦੇ ਸੈੱਟ 'ਤੇ ਮਲਾਇਕਾ ਅਰੋੜਾ, ਸਾਰਾ ਅਲੀ ਖਾਨ, ਰਣਵੀਰ ਸਿੰਘ, ਕਿਰਣ ਖੇਰ ਬੈਠੇ ਸਨ ਤਾਂ ਕਰਨ ਜੌਹਰ ਆ ਕੇ ਸਾਰਿਆਂ ਦੇ ਸਟਾਈਲ ਅਤੇ ਲੁੱਕ ਦੀ ਤਾਰੀਫ ਕਰਨ ਲੱਗੇ ਸਨ ਅਤੇ ਜਦੋਂ ਕਿਰਣ ਖੇਰ ਦੀ ਵਾਰੀ ਆਈ ਤਾਂ ਕਰਨ ਜੌਹਰ ਆ ਕੇ ਅੰਗਰੇਜ਼ੀ 'ਚ ਉਨ੍ਹਾਂ ਨਾਲ ਮਸਕਰੀਆਂ ਕਰਨ ਲੱਗ ਪਏ ਕਿ ਤੁਸੀਂ ਇਕ ਦੁਲਹਨ ਵਾਂਗ ਸੱਜ ਕੇ ਕਿਉਂ ਬੈਠੇ ਹੋਏ ਹੋ। ਤਾਂ ਇਸ 'ਤੇ ਹਾਜ਼ਰ ਜਵਾਬੀ ਲਈ ਮਸ਼ਹੂਰ ਕਿਰਣ ਖੇਰ ਨੇ ਵੀ ਕਿਹਾ, ''ਤੂੰ ਖੁਦ ਟੀਨ ਫੋਇਲ ਬਣਿਆ ਹੋਇਆ ਹੈਂ ਅਤੇ ਰਣਵੀਰ ਸਿੰਘ ਜ਼ੈਬਰਾ ਲੱਗ ਰਿਹਾ ਹੈ ਅਤੇ ਅੰਨਿਆਂ ਵਾਂਗ ਰਾਤ ਨੂੰ ਐਨਕਾਂ ਲਾ ਬੈਠੇ ਹਨ ਤੇ ਮੈਂ ਇਕ ਇੰਡੀਅਨ ਹਾਂ ਅਤੇ ਇੰਡੀਅਨ ਸਟਾਈਲ ਫੋਰਐਵਰ ਹੈ ਪਰ ਇਸ ਦੌਰਾਨ ਰੋਹਿਤ ਸ਼ੈੱਟੀ ਜੋ ਕਿ ਖੁਦ ਨੂੰ ਇੰਟਰੋਡਿਊਸ ਕਰਨ ਲਈ ਕਰਣ ਜੌਹਰ ਦੇ ਤਰਲੇ ਪਾਉਂਦੇ ਰਹੇ ਪਰ ਕਰਣ ਜੌਹਰ ਨੇ ਉਨ੍ਹਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ।''


ਦੱਸ ਦੇਈਏ ਕਿ ਇਹ ਵੀਡੀਓ ਕਿਸੇ ਸ਼ੋਅ ਦੇ ਸੈੱਟ 'ਤੇ ਬਣਾਇਆ ਗਿਆ ਹੈ ਅਤੇ ਸਭ ਹਾਸੇ ਮਜ਼ਾਕ ਦੇ ਮੂਡ 'ਚ ਸਨ ਪਰ ਇਸ ਹਾਸੇ ਮਜ਼ਾਕ 'ਚ ਹੀ ਕਿਰਣ ਖੇਰ ਨੇ ਕਰਨ ਜੌਹਰ ਦੀ ਕਲਾਸ ਲਾ ਦਿੱਤੀ ਅਤੇ ਉਹ ਵੀ ਆਪਣੇ ਪੰਜਾਬੀ ਸਟਾਇਲ 'ਚ।
 


Tags: Koffee With Karan Reality Show Karan Johar Kirron Kher Malaika Arora Instagram Video Ranveer Singh Kartik Aaryan Sara Ali Khan Bollywood Celebrity

Edited By

Sunita

Sunita is News Editor at Jagbani.