FacebookTwitterg+Mail

ਮਨੋਰੰਜਨ ਜਗਤ ਦੇ ਡੇਲੀਗੇਸ਼ਨ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ

karan johar and narendra modi
21 December, 2018 11:33:55 AM

ਮੁੰਬਈ (ਬਿਊਰੋ) : ਭਾਰਤੀ ਫਿਲਮ ਅਤੇ ਮਨੋਰੰਜਨ ਜਗਤ ਦੇ ਇਕ ਡੇਲੀਗੇਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਮਨੋਰੰਜਨ ਜਗਤ ਲਈ ਜੀ. ਐੱਸ. ਟੀ. ਦੀਆਂ ਦਰਾਂ ਘੱਟ ਰੱਖਣ ਦੀ ਮੰਗ ਪੀ. ਐੱਮ. ਦੇ ਸਾਹਮਣੇ ਰੱਖੀ। ਇਸ ਡੇਲੀਗੇਸ਼ਨ 'ਚ ਅਕਸ਼ੈ ਕੁਮਾਰ, ਅਜੇ ਦੇਵਗਨ ਅਤੇ ਕਰਨ ਜੌਹਰ, ਰਾਕੇਸ਼ ਰੌਸ਼ਨ ਅਤੇ ਸੈਂਸਰ ਬੋਰਡ ਦੇ ਪ੍ਰਮੁੱਖ ਪ੍ਰਸ਼ੂਨ ਜੋਸ਼ੀ ਸ਼ਾਮਿਲ ਸਨ। ਪੀ. ਐੱਮ. ਮੋਦੀ ਨਾਲ ਮੀਟਿੰਗ ਤੋਂ ਬਾਅਦ ਇਹ ਡੇਲੀਗੇਸ਼ਨ ਕਾਫੀ ਖੁਸ਼ ਨਜ਼ਰ ਆਇਆ, ਕਿਉਂਕਿ ਇਸ ਡੇਲੀਗੇਸ਼ਨ ਵੱਲੋਂ ਰੱਖੀਆਂ ਗਈਆਂ ਮੰਗਾ 'ਤੇ ਵਿਚਾਰ ਕਰਨ ਦਾ ਭਰੋਸਾ ਪੀ. ਐੱਮ. ਮੋਦੀ ਨੇ ਦਿਵਾਇਆ ਹੈ। ਕਰਨ ਜੌਹਰ ਨੇ ਵੀ ਇਸ ਮੀਟਿੰਗ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਨਾਲ ਕੀਤੀ ਸਕਰਾਤਮਕ ਗੱਲਬਾਤ 'ਤੇ ਖੁਸ਼ੀ ਜਤਾਈ ਹੈ ਅਤੇ ਉਮੀਦ ਜਤਾਈ ਹੈ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਪੀ. ਐੱਮ. ਨੇ ਵਿਚਾਰ ਕੀਤੇ ਜਾਣ ਦਾ ਭਰੋਸਾ ਦਿਵਾਇਆ ਹੈ।


ਦੱਸ ਦੇਈਏ ਕਿ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਮਨੋਰੰਜਨ ਉਦਯੋਗ ਦੁਨੀਆ ਭਰ 'ਚ ਹਰਮਨ ਪਿਆਰਾ ਹੈ। ਇਹ ਉਦਯੋਗ ਵਿਸ਼ਵ 'ਚ ਭਾਰਤ ਦੀ ਵੱਧਦੀ ਸਾਖ ਦਾ ਇਕ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਨੇ ਇਸ ਡੇਲੀਗੇਸ਼ਨ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਮੀਡੀਆ ਅਤੇ ਮਨੋਰੰਜਨ ਜਗਤ ਦੇ ਨਾਲ ਹੈ ਅਤੇ ਮਨੋਰੰਜਨ ਜਗਤ ਦੇ ਪ੍ਰਤੀਨਿਧੀਆਂ ਵੱਲੋਂ ਰੱਖੀਆਂ ਮੰਗਾਂ 'ਤੇ ਵਿਚਾਰ ਕਰੇਗੀ।


Tags: Akshay Kumar Ajay Devgn Karan Johar Narendra Modi Issues Faced Film Industry Rakesh Roshan Ronnie Screwvala Vijay Singh Central Board of Film Certification

Edited By

Sunita

Sunita is News Editor at Jagbani.