ਮੁੰਬਈ— ਕਰਨ ਜੌਹਰ ਦੀ ਬਾਇਓਗ੍ਰਾਫੀ 'ਐਨ ਅਨਸੂਟੇਬਲ ਬੁਆਏ' ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਇਹ ਕਿਤਾਬ ਰਿਲੀਜ਼ ਹੁੰਦਿਆਂ ਹੀ ਬੈਸਟ ਸੈਲਰ ਬਣ ਗਈ। ਕਰਨ ਦੀ ਇਸ ਕਿਤਾਬ 'ਚ ਕਈ ਖੁਲਾਸੇ ਸਾਹਮਣੇ ਆਏ। ਇਕ ਵਾਰ ਫਿਰ ਕਰਨ ਆਪਣੀ ਕਿਤਾਬ ਨੂੰ ਲੈ ਕੇ ਸੁਰਖੀਆਂ 'ਚ ਹਨ। ਖਬਰਾਂ ਮੁਤਾਬਕ ਕਰਨ ਜੌਹਰ ਨੇ ਆਪਣੀ ਕਿਤਾਬ 'ਚ ਪਰਿਵਾਰ ਬਾਰੇ ਝੂਠ ਲਿਖਿਆ ਹੈ। ਕਰਨ ਨੇ ਆਪਣੇ ਪਿਤਾ ਬਾਰੇ ਜੋ ਉਸ ਕਿਤਾਬ 'ਚ ਲਿਖਿਆ ਹੈ, ਉਹ ਤੱਥਾਂ ਤੋਂ ਪਰ੍ਹੇ ਹੈ।
ਬਾਇਓਗ੍ਰਾਫੀ 'ਐਨ ਅਨਸੂਟੇਬਲ ਬੁਆਏ' 'ਚ ਕਰਨ ਜੌਹਰ ਨੇ ਲਿਖਿਆ ਹੈ ਕਿ ਉਸ ਦੇ ਪਿਤਾ ਦੇ ਪਰਿਵਾਰ ਵਾਲੇ ਹਲਵਾਈ ਸਨ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਉਨ੍ਹਾਂ ਦੇ ਪਰਿਵਾਰ 'ਚ ਸਿਰਫ ਉਨ੍ਹਾਂ ਦੇ ਪਿਤਾ ਹੀ ਸਿਰਫ ਪੜ੍ਹੇ-ਲਿਖੇ ਸਨ ਤੇ ਅੰਗਰੇਜ਼ੀ ਬੋਲ ਲੈਂਦੇ ਸਨ, ਇਸ ਲਈ ਉਸ ਦੇ ਪਿਤਾ ਸੇਲਜ਼ ਕਾਊਂਟਰ 'ਤੇ ਬੈਠਦੇ ਸਨ ਪਰ ਕੁਝ ਸਮੇਂ ਬਾਅਦ ਉਨ੍ਹਾਂ ਦੇ ਪਿਤਾ ਨੇ ਨੌਕਰੀ ਛੱਡ ਦਿੱਤੀ ਸੀ।
ਅਸਲੀ ਰਿਪੋਰਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਰਨ ਜੌਹਰ ਦੇ ਦਾਦਾ ਦਿੱਲੀ 'ਚ ਮਠਿਆਈ ਦੀ ਦੁਕਾਨ ਤੋਂ ਪਹਿਲਾਂ ਲਾਹੌਰ 'ਚ ਸਰਕਾਰੀ ਵਿਭਾਗ 'ਚ ਕੰਮ ਕਰਦੇ ਸਨ। ਕਰਨ ਜੌਹਰ ਦੇ ਪਿਤਾ ਦੇ ਵੱਡੇ ਭਰਾ ਵੇਦ ਪ੍ਰਕਾਸ਼ ਜੌਹਰ ਲਾਹੌਰ ਦੇ ਸਰਕਾਰੀ ਕਾਲਜ ਤੋਂ ਗ੍ਰੈਜੂਏਟ ਸਨ ਤੇ ਫੈਜ਼ ਅਹਿਮਦ ਫੈਜ਼ ਨਾਲ ਮਿਲ ਕੇ ਕੰਮ ਵੀ ਕਰਦੇ ਸਨ। ਇਸ ਤੋਂ ਬਾਅਦ ਉਹ ਜਰਨਲਿਜ਼ਮ ਦੀ ਡਿਗਰੀ ਲੈਣ ਨਿਊਯਾਰਕ ਗਏ ਤੇ ਫਿਰ ਆਈ. ਏ. ਐੱਸ. ਦੇ ਅਹੁਦੇ 'ਤੇ ਸਨ। ਇਕ ਚਾਚਾ ਉਨ੍ਹਾਂ ਦੇ ਭਾਰਤੀ ਫੌਜ 'ਚ ਸਨ ਤੇ ਉਨ੍ਹਾਂ ਦੀ ਚਾਚੀ ਅਧਿਆਪਕਾ ਸੀ। ਕਰਨ ਦੇ ਇਕ ਚਾਚਾ ਸਿਰਫ ਹਲਵਾਈ ਸਨ, ਜਿਹੜੇ ਦਿੱਲੀ ਦੇ ਕਨੌਟ ਪਲੇਸ 'ਚ ਆਪਣੀ ਇਕ ਮਠਿਆਈ ਦੀ ਦੁਕਾਨ ਤੇ ਰੈਸਟੋਰੈਂਟ ਚਲਾਉਂਦੇ ਸਨ।