FacebookTwitterg+Mail

ਕਰਨ ਜ਼ੌਹਰ ਨੇ ਲਾਂਚ ਕੀਤੀ ਬੱਚਿਆਂ 'ਤੇ ਲਿਖੀ ਨਵੀਂ ਕਿਤਾਬ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਵੀਡੀਓ

karan johar launches new book on children  shares video on social media
07 November, 2020 03:01:50 PM

ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਡਾਇਰੈਕਟਰ ਕਰਨ ਜ਼ੌਹਰ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ। ਸੁਸ਼ਾਂਤ ਦੀ ਮੌਤ ਤੋਂ ਬਾਅਦ ਤੋਂ ਕਰਨ ਜ਼ੌਹਰ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਟਰੋਲ ਕੀਤਾ ਗਿਆ।

Punjabi Bollywood Tadka ਜਿਸ ਕਾਰਨ ਕਰਨ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ। ਹਾਲ ਹੀ 'ਚ ਕਰਨ ਨੇ ਆਪਣੇ ਬੱਚਿਆਂ ਯਸ਼ ਅਤੇ ਰੂਹੀ ਦੇ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ। ਦੱਸਣਯੋਗ ਹੈ ਕਿ ਫੈਨਜ਼ ਬਹੁਤ ਸਮੇਂ ਤੋਂ ਕਰਨ ਦੇ ਬੱਚਿਆਂ ਨੂੰ ਮਿਸ ਕਰ ਰਹੇ ਸਨ। 

 

ਸੋਸ਼ਲ ਮੀਡੀਆ 'ਚ ਕਰਨ ਜ਼ੌਹਰ ਯਸ਼ ਅਤੇ ਰੂਹੀ ਦੇ ਨਾਲ ਨਜ਼ਰ ਆ ਰਹੇ ਹਨ। ਕਰਨ ਨੇ ਆਪਣੇ ਬੱਚਿਆਂ 'ਤੇ ਕਿਤਾਬ ਲਿਖੀ ਹੈ ਜਿਸ ਨੂੰ ਡਾਇਰੈਕਟਰ ਵੀਡੀਓ 'ਚ ਲਾਂਚ ਕਰ ਰਹੇ ਹਨ। ਕਰਨ ਜ਼ੌਹਰ ਦੋਵਾਂ ਬੱਚਿਆਂ ਤੋਂ ਵੀ ਕਿਤਾਬ 'ਤੇ ਰਿਐਕਸ਼ਨ ਮੰਗਦੇ ਹਨ। ਪਰ ਦੋਵੇਂ ਬੱਚੇ ਜ਼ੋਰ-ਜ਼ੋਰ ਨਾਲ ਹੱਸਣ ਲੱਗਦੇ ਹਨ। ਬੱਚੇ ਕਿਤਾਬ ਨੂੰ ਫਨੀ ਦੱਸਦੇ ਹਨ। ਬੱਚਿਆਂ ਤੋਂ ਮਿਲੇ ਇਸ ਤਰ੍ਹਾਂ ਦੇ ਰਿਐਕਸ਼ਨ ਨੂੰ ਦੇਖ ਕਰਨ ਹੈਰਾਨ ਰਹਿ ਜਾਂਦੇ ਹਨ। Punjabi Bollywood Tadka
ਦੱਸ ਦੇਈਏ ਕਿ ਕਰਨ ਨੇ ਤਿੰਨ ਸਾਲ ਪਹਿਲਾਂ ਆਪਣੀ ਬਾਇਓਗ੍ਰਾਫੀ ਲਿਖੀ ਸੀ। ਜਿਸ ਦਾ ਨਾਂ ' ' ਸੀ। ਉਸ ਬੁੱਕ 'ਚ ਕਰਨ ਨੇ ਆਪਣੇ ਰਾਜ ਖੋਲ੍ਹ ਦਿੱਤੇ ਸਨ। ਹੁਣ ਕਰਨ ਨੇ ਆਪਣੇ ਬੱਚਿਆਂ 'ਤੇ ਕਿਤਾਬ ਲਿਖੀ ਹੈ।

 


Tags: Karan Johar new book children shares video ਕਰਨ ਜ਼ੌਹਰ ਲਾਂਚ

About The Author

Aarti dhillon

Aarti dhillon is content editor at Punjab Kesari