FacebookTwitterg+Mail

ਸਿਰਸਾ ਨੂੰ ਕਰਨ ਜੌਹਰ ਨੇ ਪਾਇਆ ਝੂਠਾ, ਵਿੱਕੀ ਕੌਸ਼ਲ ਦੇ ਡਰੱਗਜ਼ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

karan johar on drug party accusation
22 August, 2019 09:14:24 AM

ਮੁੰਬਈ (ਬਿਊਰੋ) : ਬੀਤੇ ਕੁਝ ਦਿਨ ਪਹਿਲਾਂ ਕਰਨ ਜੌਹਰ ਘਰ ਹੋਈ ਪਾਰਟੀ ਕਾਫੀ ਸੁਰਖੀਆਂ 'ਚ ਰਹੀ ਸੀ। ਇਸ 'ਚ ਬਾਲੀਵੁੱਡ ਸਟਾਰਸ 'ਤੇ ਡਰੱਗਸ ਲੈਣ ਦਾ ਇਲਜ਼ਾਮ ਲੱਗਿਆ ਸੀ। ਇਹ ਇਲਜ਼ਾਮ ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਲਾਏ ਸਨ। ਹੁਣ ਇੰਨੇ ਸਮੇਂ ਬਾਅਦ ਕਰਨ ਜੌਹਰ ਨੇ ਇਸ ਬਾਰੇ ਆਪਣੀ ਚੁੱਪੀ ਤੋੜੀ ਹੈ। ਕਰਨ ਜੌਹਰ ਨੇ ਦੱਸਿਆ ਕਿ ਉਸ ਰਾਤ ਪਾਰਟੀ 'ਚ ਕਿਸੇ ਨੇ ਡਰੱਗਸ ਨਹੀਂ ਲਏ ਸੀ। ਕਰਨ ਨੇ ਦੱਸਿਆ ਕਿ ਪਾਰਟੀ 'ਚ ਸਿਤਾਰਿਆਂ ਦੇ ਨਾਲ-ਨਾਲ ਮੇਰੀ ਮਾਂ ਵੀ ਮੌਜੂਦ ਸੀ। ਇਸ ਪਾਰਟੀ 'ਚ ਦੀ ਇਕ ਵੀਡੀਓ ਸ਼ੇਅਰ ਕੀਤੀ ਗਈ ਸੀ, ਜਿਸ 'ਚ ਕਿਹਾ ਗਿਆ ਕਿ ਵਿੱਕੀ ਕੌਸ਼ਲ ਉੱਥੇ ਡਰੱਗਸ ਲੈ ਰਹੇ ਹਨ। ਪਾਰਟੀ 'ਚ ਮੌਜੂਦ ਕਈ ਸਟਾਰਸ ਇਸ ਦੇ ਪ੍ਰਭਾਵ 'ਚ ਸਨ। ਇਸ ਬਾਰੇ ਸ਼ੁਰੂ ਹੋਏ ਵਿਵਾਦ 'ਤੇ ਸਾਰੇ ਸਿਤਾਰਿਆਂ ਨੇ ਹੁਣ ਤਕ ਚੁੱਪੀ ਸਾਧ ਕੇ ਰੱਖੀ ਸੀ।

 

ਦੱਸ ਦਈਏ ਕਿ ਹੁਣ ਕਰਨ ਜੌਹਰ ਨੇ ਇਸ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਪਾਰਟੀ 'ਚ ਵਿੱਕੀ ਡਰੱਗਸ ਨਹੀਂ ਗਰਮ ਪਾਣੀ ਨਾਲ ਨਿੰਬੂ ਪੀ ਰਹੇ ਸਨ ਕਿਉਂਕਿ ਉਹ ਡੇਂਗੂ ਤੋਂ ਰਿਕਵਰ ਹੋ ਰਹੇ ਸਨ। ਇੰਨਾ ਹੀ ਨਹੀਂ ਇਸ ਸਾਰੇ ਵਿਵਾਦ ਨੂੰ ਲੈ ਕੇ ਕਰਨ ਨੇ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਵਾਰ ਤਾਂ ਉਨ੍ਹਾਂ ਨੇ ਇਸ ਵਿਵਾਦ 'ਤੇ ਕੁਝ ਨਹੀਂ ਕਿਹਾ ਪਰ ਅਗਲੀ ਵਾਰ ਉਹ ਇਸ ਤਰ੍ਹਾਂ ਦੇ ਬੇਬੁਨਿਆਦ ਇਲਜ਼ਾਮਾਂ 'ਤੇ ਕਾਨੂੰਨੀ ਐਕਸ਼ਨ ਲੈਣਗੇ। ਪਾਰਟੀ ਦੀ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਦੀਪਿਕਾ ਤੇ ਸ਼ਾਹਿਦ ਕਪੂਰ ਸਣੇ ਕਈਆਂ 'ਤੇ ਡਰੱਗਸ ਲੈਣ ਦਾ ਇਲਜ਼ਾਮ ਲਾਇਆ ਸੀ।


Tags: Manjinder Singh SirsaKaran JoharDrug Party AccusationVicky KaushalDeepika PadukoneRanbir KapoorShahid KapoorVarun Dhawan

Edited By

Sunita

Sunita is News Editor at Jagbani.