FacebookTwitterg+Mail

ਅਕਾਲੀ ਨੇਤਾ ਦਾ ਦਾਅਵਾ, ਕਰਨ ਜੌਹਰ ਦੀ ਪਾਰਟੀ 'ਚ ਸਿਤਾਰੇ ਲੈ ਰਹੇ ਸਨ ਡਰੱਗਜ਼

karan johar s house party
31 July, 2019 02:41:29 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸਟਾਈਲਿਸਟ ਡਾਇਰੈਕਟਰ ਕਰਨ ਜੌਹਰ ਦੇ ਘਰ 'ਚ ਬੀਤੇ ਸ਼ਾਨਦਾਰ ਹਾਊਸ ਪਾਰਟੀ ਰੱਖੀ ਗਈ ਸੀ। ਇਸ ਹਾਊਸ ਪਾਰਟੀ 'ਚ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਨੇ ਸ਼ਿਰਕਤ ਕੀਤੀ। ਪਾਰਟੀ ਦਾ ਇਕ ਵੀਡੀਓ ਕਰਨ ਜੌਹਰ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦਾ ਕਾਰਨ ਵੀਡੀਓ 'ਚ ਨਜ਼ਰ ਆ ਰਹੀ ਸਟਾਰਸ ਦੀ ਹਾਲਤ ਹੈ।


ਦਰਅਸਲ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਇਹ ਕਿਹਾ ਜਾ ਰਿਹਾ ਹੈ ਕਿ ਪਾਰਟੀ 'ਚ ਮੌਜੂਦ ਸਾਰੇ ਸਿਤਾਰੇ ਪੂਰੀ ਤਰ੍ਹਾਂ ਨਾਲ ਨਸ਼ੇ 'ਚ ਸਨ। ਇਸ ਪਾਰਟੀ 'ਚ ਸਿਤਾਰਿਆਂ ਨੂੰ ਦੇਖ ਕੇ ਜਿੱਥੇ ਲੋਕ ਸਿਤਾਰਿਆਂ ਉੱਤੇ ਡਰੱਗਜ਼ ਲੈਣ ਦੇ ਦੋਸ਼ ਲਗਾ ਰਹੇ ਹਨ। ਉਥੇ ਹੀ ਹੁਣ ਰਾਜਨੀਤਿਕ ਦਲ ਨੇ ਵੀ ਇਸ ਮਾਮਲੇ ਨੂੰ ਚੁੱਕਿਆ ਹੈ। ਦਰਅਸਲ, ਕਰਨ ਜੌਹਰ ਦੀ ਪਾਰਟੀ ਦੇ ਵੀਡੀਓ ਨੂੰ ਅਕਾਲੀ ਦਲ ਦੇ ਵਿਧਾਇਕ ਮਜਿੰਦਰ ਸਿਰਸਾ ਨੇ ਸ਼ੇਅਰ ਕੀਤਾ ਹੈ। ਮਜਿੰਦਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ,''ਇਹ ਹੈ ਫਿਕਸ਼ਨ ਵਰਸੇਜ ਰਿਐਲਿਟੀ। ਦੇਖੋ ਕਿਵੇਂ ਬਾਲੀਵੁੱਡ ਦੇ ਸਿਤਾਰੇ ਮਾਣ ਨਾਲ ਆਪਣੇ ਡਰੱਗਸ 'ਚ ਹੋਣ ਦੇ ਸਟੇਟ ਨੂੰ ਦਿਖਾ ਰਹੇ ਹਨ। ਮੈਂ ਬਾਲੀਵੁੱਡ ਸਟਾਰਸ ਰਾਹੀਂ ਡਰੱਗ ਐਬਊਜ ਖਿਲਾਫ ਆਵਾਜ਼ ਉਠਾਉਂਦਾ ਹਾਂ। ਜੇਕਰ ਤੁਸੀਂ ਲੋਕ ਡਿਸਕਸਡ ਮਹਿਸੂਸ ਕਰਦੇ ਹੋ ਤਾਂ ਆਪਣੇ ਸਟਾਰਸ ਨੂੰ ਟੈਗ ਕਰਦੇ ਹੋਏ ਰਿਟਵੀਟ ਕਰੋ।


ਅਕਾਲੀ ਦਲ ਦੇ ਵਿਧਾਇਕ ਮਜਿੰਦਰ ਦੇ ਇਸ ਟਵੀਟ 'ਤੇ ਕਾਂਗਰਸ ਨੇਤਾ ਮਿਲਿੰਦ ਦੇਵਰਾ ਨੇ ਰੀਟਵੀਟ 'ਚ ਮਜਿੰਦਰ ਨੂੰ ਜਵਾਬ ਦਿੰਦੇ ਹੋਏ ਕਿਹਾ,''ਮੇਰੀ ਪਤਨੀ ਉਸ ਪਾਰਟੀ 'ਚ ਮੌਜੂਦ ਸੀ ਤੇ ਵੀਡੀਓ 'ਚ ਵੀ। ਕੋਈ ਸਟਾਰ ਡਰੱਗ ਸਟੇਟ 'ਚ ਨਹੀਂ ਸੀ। ਅਜਿਹੀਆਂ ਝੂਠੀਆਂ ਅਫਵਾਹਾਂ ਫੈਲਾਉਣਾ ਬੰਦ ਕਰੋ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੁਆਫੀ ਮੰਗਣ ਦੀ ਹਿੰਮਤ ਦਿਖਾਓਗੇ।''

 
 
 
 
 
 
 
 
 
 
 
 
 
 

Saturday night vibes

A post shared by Karan Johar (@karanjohar) on Jul 27, 2019 at 12:17pm PDT


ਦੱਸ ਦੇਈਏ ਕਿ ਕਰਨ ਜੌਹਰ ਇੰਡਸਟਰੀ 'ਚ ਹਾਊਸ ਪਾਰਟੀ ਦੇਣ ਲਈ ਕਾਫੀ ਮਸ਼ਹੂਰ ਹਨ। ਕਰਨ ਦੀ ਇਸ ਪਾਰਟੀ 'ਚ ਦੀਪਿਕਾ ਪਾਦੁਕੋਣ, ਰਣਬੀਰ ਕਪੂਰ, ਅਰਜੁਨ ਕਪੂਰ, ਵਰੁਣ ਧਵਨ, ਵਿੱਕੀ ਕੌਸ਼ਲ, ਮਲਾਇਕਾ ਅਰੋੜਾ, ਸ਼ਾਹਿਦ ਕਪੂਰ, ਮੀਰਾ ਰਾਜਪੂਤ, ਯੋਆ ਅਖਤਰ, ਅਯਾਨ ਮੁਖਰਜੀ ਦਾ ਨਾਮ ਸ਼ਾਮਿਲ ਹੈ। ਪਾਰਟੀ ਦੇ ਵੀਡੀਓ 'ਚ ਸਟਾਰਸ ਦੇ ਐਕਸਪ੍ਰੈਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਸਵਾਲ ਉਠ ਰਹੇ ਹਨ। ਸੋਸ਼ਲ ਮੀਡੀਆ 'ਤੇ ਆਪਣੇ ਮਨਪਸੰਦੀ ਸਿਤਾਰਿਆਂ ਨੂੰ ਦੇਖ ਕੇ ਕਈ ਫੈਨਜ਼ ਨੇ ਸਵਾਲ ਚੁੱਕੇ ਹਨ।


Tags: Karan JoharHouse PartyManjinder SirsaMilind DeoraVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari