FacebookTwitterg+Mail

ਮੈਡਮ ਤੁਸਾਦ ਮਿਊਜ਼ੀਅਮ ਦਾ ਸ਼ਿੰਗਾਰ ਬਣਿਆ ਕਰਨ ਜੌਹਰ ਦਾ ਪੁਤਲਾ, ਦੇਖੋ ਤਸਵੀਰਾਂ

karan johar unveils his wax figure
06 April, 2019 09:48:16 AM

ਮੁੰਬਈ (ਬਿਊਰੋ) — ਅਜਾਇਬ ਘਰ 'ਚ ਮਸ਼ਹੂਰ ਫਿਲਮਕਾਰ ਕਰਨ ਜੌਹਰ ਆਪਣੇ ਬੁੱਤ ਦਾ ਉਦਘਾਟਨ ਕਰਨ ਪਹੁੰਚੇ ਸਨ। ਇਸ ਖਾਸ ਮੌਕੇ 'ਤੇ ਕਰਨ ਜੌਹਰ ਨਾਲ ਉਨ੍ਹਾਂ ਦੀ ਮਾਂ ਵੀ ਨਜ਼ਰ ਆਈ। ਦੱਸ ਦਈਏ ਕਿ ਅਜਾਇਬ ਘਰ 'ਚ ਲੱਗੇ ਆਪਣੇ ਮੋਮ ਦੇ ਪੁਤਲੇ ਨਾਲ ਕਰਨ ਜੌਹਰ ਨੇ ਕਾਫੀ ਤਸਵੀਰਾਂ ਕਲਿੱਕ ਕਰਵਾਈਆਂ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਦੱਸ ਦਈਏ ਕਿ ਕਰਨ ਜੌਹਰ ਫਿਲਮ ਇੰਡਸਟਰੀ ਦੇ ਅਜਿਹੇ ਬਾਲੀਵੁੱਡ ਨਿਰਦੇਸ਼ਕ ਬਣ ਗਏ ਹਨ, ਜਿਨ੍ਹਾਂ ਦਾ ਮੋਮ ਦਾ ਪੁਤਲਾ ਤੁਸਾਦ ਮਿਊਜ਼ੀਅਮ 'ਚ ਲੱਗਿਆ ਹੈ। ਕਰਨ ਜੌਹਰ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਦੱਸਿਆ ਕਿ ਇਹ ਉਨ੍ਹਾਂ ਦੇ ਬਚਪਨ ਦਾ ਸੁਪਨਾ ਸੀ, ਜੋ ਅੱਜ ਪੂਰਾ ਹੋ ਗਿਆ। ਮੈਂ ਬਚਪਨ ਤੋਂ ਸੋਚਦਾ ਸੀ ਕਿ ਮੇਰਾ ਬੁੱਤ ਮੈਡਮ ਤੁਸਾਦ ਦੇ ਮਿਊਜ਼ੀਅਮ 'ਚ ਲੱਗੇ।

Punjabi Bollywood Tadka
ਦੱਸਣਯੋਗ ਹੈ ਕਿ ਮਿਊਜ਼ੀਅਮ 'ਚ ਲੱਗੇ ਕਰਨ ਜੌਹਰ ਦੇ ਪੁਤਲੇ ਦੇ ਵ੍ਹਾਈਟ ਕਲਰ ਦਾ ਸੂਟ ਪਹਿਨਾਇਆ ਗਿਆ ਹੈ, ਜਿਸ ਨਾਲ ਉਨ੍ਹਾਂ ਨੇ ਸਟਾਈਲਿਸ਼ ਚਸ਼ਮੇ ਵੀ ਲਾਏ ਹੋਏ ਹਨ। 


Tags: Bollywood Producer and FilmmakerKaran JoharWax StatueMadame TussaudBollywood Celebrity

Edited By

Sunita

Sunita is News Editor at Jagbani.