FacebookTwitterg+Mail

Pics: ਟੀ.ਵੀ. ਸਟਾਰ ਕਰਨ ਕੁੰਦਰਾ ਨੇ ਰੋਮਾਂਟਿਕ ਅੰਦਾਜ਼ 'ਚ ਮਨਾਇਆ ਗਰਲਫਰੈਂਡ ਦਾ ਬਰਥਡੇ

karan kundra
10 January, 2019 09:45:18 AM

ਮੁੰਬਈ(ਬਿਊਰੋ)— ਟੀ.ਵੀ. ਇੰਡਸਟਰੀ ਦੇ ਯੰਗ ਐਂਡ ਹੌਟ ਕਪੱਲ ਕਰਨ ਕੁੰਦਰਾ ਅਤੇ ਅਨੂਸ਼ਾ ਦਾਂਡੇਕਰ ਆਪਣੇ ਪਿਆਰ ਦਾ ਇਜ਼ਹਾਰ ਕਰਨ 'ਚ ਜ਼ਰਾ ਵੀ ਕੰਜੂਸੀ ਨਹੀ ਕਰਦੇ ਹਨ। ਅਕਸਰ ਇਹ ਦੋਵੇਂ ਆਪਣੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਦਿਖਾਈ ਦਿੰਦੇ ਹਨ।

Punjabi Bollywood Tadka
ਅਨੂਸ਼ਾ ਦਾਂਡੇਕਰ ਨੇ ਬੀਤੇ ਦਿਨ ਆਪਣਾ 37ਵਾਂ ਜਨਮਦਿਨ ਮਨਾਇਆ। ਅਜਿਹੇ 'ਚ ਕਰਨ ਨੇ ਅਨੂਸ਼ਾ ਦੇ ਜਨਮਦਿਨ ਨੂੰ ਬੇਹੱਦ ਹੀ ਖਾਸ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਕਰਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਗਰਲਫਰੈਂਡ ਅਨੁਸ਼ਾ ਦੇ ਜਨਮਦਿਨ 'ਤੇ ਇਕ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਤੋਂ ਸਾਫ ਪਤਾ ਚੱਲਦਾ ਹੈ ਕਿ ਕਰਨ ਨੇ ਅਨੂਸ਼ਾ ਦੇ ਬਰਥਡੇ ਨੂੰ ਬੇਹੱਦ ਹੀ ਖਾਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਹੈ।

Punjabi Bollywood Tadka 
ਅਨੂਸ਼ਾ ਦਾਂਡੇਕਰ ਨੇ ਵੀ ਆਪਣੇ ਜਨਮਦਿਨ ਨੂੰ ਆਪਣੇ ਪਰਿਵਾਰ ਅਤੇ ਬੁਆਏਫਰੈਂਡ ਕਰਨ ਨਾਲ ਮਨਾਇਆ ਜਿਸ ਦੀ ਗਵਾਹੀ ਉਨ੍ਹਾਂ ਦਾ ਸੋਸ਼ਲ ਮੀਡੀਆ ਹੈਂਡਲ ਦੇ ਰਿਹਾ ਹੈ ਜਿੱਥੇ ਕਈ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ,''ਜਨਮਦਿਨ ਦੀ ਸ਼ਾਮ ਪਰਿਵਾਰ ਦੇ ਬਿਨਾਂ ਅਧੂਰੀ ਹੈ। ਮੈਂ ਖੁਸ਼ਨਸੀਬ ਹਾਂ ਕਿ ਅੱਜ ਇਕ ਕਮਰੇ 'ਚ ਮੈਨੂੰ ਆਪਣਿਆਂ ਦਾ ਨਾਲ ਮਿਲ ਗਿਆ ਹੈ। ਸਾਲ ਵਿਚ ਇਕ ਵਾਰ ਤਾਂ ਇਹ ਹੋਣਾ ਹੀ ਚਾਹੀਦੀ ਹੈ।''

Punjabi Bollywood Tadka


Tags: Karan KundraAnusha Dandekar BirthdayInstagram

About The Author

manju bala

manju bala is content editor at Punjab Kesari