FacebookTwitterg+Mail

ਪ੍ਰੇਮ ਕਹਾਣੀ ਨਾਲ ਟੀ. ਵੀ. 'ਤੇ ਲਗਭਗ ਦੋ ਸਾਲ ਬਾਅਦ ਹੋਈ ਕਰਨ ਕੁੰਦਰਾ ਦੀ ਵਾਪਸੀ

karan kundra dil hi toh hai
23 June, 2018 09:18:45 AM

ਮੁੰਬਈ(ਹਰਲੀਨ ਕੌਰ)— ਐਕਟਰ ਕਰਨ ਕੁੰਦਰਾ ਦੀ ਟੀ. ਵੀ. 'ਤੇ ਵਾਪਸੀ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਕਾਫੀ ਪਸੰਦ ਆ ਰਹੀ ਹੈ। ਅਕਸਰ ਵੱਡੇ ਸ਼ੋਅ ਕਰਨ ਵਾਲੇ ਕਰਨ ਇਕ ਵਾਰ ਮੁੜ ਨਜ਼ਰ ਆ ਰਹੇ ਹਨ ਸੋਨੀ ਟੀ. ਵੀ. ਦੇ ਨਵੇਂ ਸੀਰੀਅਲ 'ਦਿਲ ਹੀ ਤੋ ਹੈ' 'ਚ। ਇਸ ਸ਼ੋਅ 'ਚ ਯੋਗਿਤਾ ਬਿਹਾਨੀ, ਪੂਨਮ ਢਿੱਲੋਂ, ਅਕਸ਼ੇ ਡੋਗਰਾ ਤੇ ਸੁਦੀਪਾ ਸਿੰਘ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਯੋਗਿਤਾ ਨੂੰ 'ਦਸ ਕਾ ਦਮ' ਦੇ ਪ੍ਰੋਮੋ ਤੋਂ ਕਾਫੀ ਵਾਹ-ਵਾਹੀ ਮਿਲੀ, ਜਿਥੇ ਉਹ ਸਲਮਾਨ ਖਾਨ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਈ ਸੀ। ਯੋਗਿਤਾ ਜੋ ਕਿ ਦਿੱਲੀ ਦੀ ਰਹਿਣ ਵਾਲੀ ਹੈ, ਉਸ ਨੇ ਦੱਸਿਆ ਕਿ ਇਸ ਪ੍ਰੇਮ ਕਹਾਣੀ 'ਚ ਪਰਿਵਾਰ ਦਾ ਬਹੁਤ ਵੱਡਾ ਰੋਲ ਹੈ। ਯੋਗਿਤਾ ਇਸ ਸ਼ੋਅ 'ਚ ਡਾਕਟਰ ਪਲਕ ਸ਼ਰਮਾ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ, ਜੋ ਕਿ ਅੱਜ ਦੇ ਜ਼ਮਾਨੇ ਦੀ ਕੁੜੀ ਹੈ ਤੇ ਗਲਤ ਲੋਕਾਂ ਨੂੰ ਸਬਕ ਸਿਖਾਉਣਾ ਚੰਗੀ ਤਰ੍ਹਾਂ ਜਾਣਦੀ ਹੈ।
ਕਰਨ ਕੁੰਦਰਾ ਨੇ ਸ਼ੋਅ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਸ਼ੋਅ ਡੇਲੀ ਸੋਪਸ ਵਾਂਗ ਨਹੀਂ ਹੈ, ਨਾ ਤਾਂ ਇਸ 'ਚ ਕੁੜੀ ਰੋ ਰਹੀ ਹੈ ਤੇ ਨਾ ਹੀ ਕੋਈ ਮੈਲੋ ਡਰਾਮਾ ਹੈ। 2 ਸਾਲ ਬਾਅਦ ਮੇਰੀ ਟੀ. ਵੀ. 'ਤੇ ਵਾਪਸੀ ਹੋ ਰਹੀ ਹੈ ਤੇ ਮੈਨੂੰ ਖੁਸ਼ੀ ਹੈ ਕਿ ਇਹ ਸੀਰੀਅਲ ਦੀ ਕਹਾਣੀ ਵੀ ਇਸ ਦੀ ਕਾਸਟ ਵਾਂਗ ਹੀ ਵੱਡੀ ਹੈ। ਕਰਨ ਦਾ ਕਿਰਦਾਰ ਇਸ 'ਚ ਦਿੱਲੀ ਦੇ ਇਕ ਰਈਸ ਬਿਜ਼ਨੈੱਸਮੈਨ ਦਾ ਹੈ, ਜਿਸ ਦਾ ਨਾਂ ਰਿਤਵਿਕ ਹੈ ਤੇ ਇਹ ਬਿਜ਼ਨੈੱਸ ਟਾਈਕੂਨ, ਮਹਿੰਗੀਆਂ ਗੱਡੀਆਂ ਚਲਾਉਂਦਾ ਹੈ ਤੇ ਹਮੇਸ਼ਾ ਆਪਣੇ ਹੀ ਸਟਾਈਲ 'ਚ ਰਹਿੰਦਾ ਹੈ। ਕਰਨ ਦੇ ਇਸ ਸ਼ੋਅ 'ਚ ਸਟਾਈਲ ਦੀ ਗੱਲ ਕਰੀਏ ਤਾਂ ਕਰਨ ਲਈ 100 ਬਲੇਜ਼ਰਸ ਬਣਾਏ ਗਏ ਹਨ। ਉਸ ਨੂੰ ਇਸ ਸ਼ੋਅ ਦੌਰਾਨ ਵੱਖ-ਵੱਖ ਸਟਾਈਲ ਦੇ ਬਲੇਜ਼ਰਸ ਨੂੰ ਟਰਾਊਜ਼ਰਸ ਤੇ ਜੀਨਸ ਨਾਲ ਪਹਿਨੇ ਦੇਖਿਆ ਜਾ ਸਕੇਗਾ। ਅਕਸਰ ਟੀ. ਵੀ. ਸ਼ੋਅ 'ਚ ਅਮੀਰ ਮੁੰਡਿਆਂ ਦੇ ਕਿਰਦਾਰ ਨਿਭਾਉਣ 'ਤੇ ਕਰਨ ਕੁੰਦਰਾ ਨੇ ਹੱਸਦੇ ਹੋਏ ਕਿਹਾ ਕਿ ਮੈਂ ਪੰਜਾਬ ਤੋਂ ਹਾਂ ਇਹ ਮੇਰੀ ਗਲਤੀ ਨਹੀਂ ਹੈ। ਮਜ਼ਾਕ ਇਕ ਪਾਸੇ ਸ਼ਾਇਦ ਮੈਨੂੰ ਵੀ ਵੱਡੇ ਤੇ ਅਜਿਹੇ ਕਿਰਦਾਰਾਂ 'ਚ ਮਜ਼ਾ ਆਉਂਦਾ ਹੈ। ਪੰਜਾਬੀ ਫਿਲਮ 'ਚ ਨਜ਼ਰ ਆ ਚੁੱਕੇ ਕਰਨ ਨੇ ਇਹ ਵੀ ਦੱਸਿਆ ਕਿ ਉਹ ਇਸ ਸਾਲ ਆਪਣੇ ਪੰਜਾਬੀ ਫੈਨਜ਼ ਲਈ ਪੰਜਾਬੀ ਫਿਲਮ ਵੀ ਲਿਆ ਰਹੇ ਹਨ, ਜਿਸ ਨੂੰ ਉਹ ਖੁਦ ਪ੍ਰੋਡਿਊਸ ਕਰਨਗੇ। 'ਦਿਲ ਹੀ ਤੋ ਹੈ' ਦੇ ਰਿਤਵਿਕ ਤੇ ਬਾਕੀ ਦੀ ਕਾਸਟ ਨੂੰ ਤੁਸੀਂ ਹਰ ਦਿਨ ਸੋਮਵਾਰ ਤੋਂ ਸ਼ੁੱਕਰਵਾਰ ਰਾਤ 10 ਵਜੇ ਸੋਨੀ ਟੀ. ਵੀ. 'ਤੇ ਦੇਖ ਸਕਦੇ ਹੋ।


Tags: Karan KundraDil Hi Toh HaiAnusha DandekarPure PunjabiZara Nachke DikhaKitani Mohabbat Hai

Edited By

Sunita

Sunita is News Editor at Jagbani.