FacebookTwitterg+Mail

ਕਰਨ ਮਹਿਰਾ ਨੇ ਮੁੜ ਮਨਾਇਆ ਬੇਟੇ ਦਾ ਜਨਮਦਿਨ, ਸਾਹਮਣੇ ਆਈਆਂ ਕਿਊਟ ਤਸਵੀਰਾਂ

karan mehra
26 June, 2018 03:31:33 PM

ਮੁੰਬਈ(ਬਿਊਰੋ)— ਟੀ. ਵੀ. 'ਯੇ ਰਿਸ਼ਤਾ ਕਿਆ ਕਹਿਲਤਾ ਹੈ' 'ਚ ਨੈਤਿਕ ਦਾ ਕਿਰਦਾਰ ਨਿਭਾਉਣ ਵਾਲੇ ਕਰਨ ਮਹਿਰਾ ਤੇ ਉਸ ਦੀ ਪਤਨੀ ਨਿਸ਼ਾ ਰਾਵਲ ਨੇ ਬੇਟੇ ਕਾਵਿਸ਼ ਦਾ ਪਹਿਲਾਂ ਜਨਮਦਿਨ 18 ਜੂਨ ਨੂੰ ਜੋਰਡਨ 'ਚ ਸੈਲੀਬ੍ਰੇਟ ਕੀਤਾ ਸੀ।
Punjabi Bollywood Tadka
ਮੁੰਬਈ ਪਰਤਣ ਤੋਂ ਬਾਅਦ ਕਰਨ ਤੇ ਨਿਸ਼ਾ ਨੇ ਦੋਸਤਾਂ ਨਾਲ ਦੋਬਾਰਾ ਬੇਟੇ ਦਾ ਜਨਮਦਿਨ ਸੈਲੀਬ੍ਰੇਟ ਕੀਤਾ। ਨਿਸ਼ਾ ਨੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਕਾਵਿਸ਼ ਮੰਮੀ-ਪਾਪਾ ਨੂੰ ਕੇਕ ਖਿਲਾਉਂਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਕੁਝ ਤਸਵੀਰਾਂ 'ਚ ਕਾਵਿਸ਼ ਕੇਕ ਨਾਲ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਨਿਸ਼ ਨੇ ਕਾਵਿਸ਼ ਨਾਲ ਇਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ''Happy Cake-Smash my 💙heartbeat!।''
Punjabi Bollywood Tadka
ਦੂਜੇ ਪਾਸੇ ਕਰਨ ਨੇ ਬੇਟੇ ਨਾਲ ਤਸਵੀਰ ਸ਼ੇਅਰ ਕਰਦਿਆਂ ਹੋਇਆ ਲਿਖਿਆ, ''Time flies but never knew it would just in a blink 😘 Thank you for making me a part of your colourful journey।'' ਦੱਸ ਦੇਈਏ ਕਿ ਕਾਵਿਸ਼ ਦਾ ਜਨਮ ਪਿਛਲੇ ਸਾਲ ਹੋਇਆ ਸੀ।
Punjabi Bollywood Tadka
ਘਰ 'ਚ ਹੀ ਕੀਤਾ ਜਨਮਦਿਨ ਸੈਲੀਬ੍ਰੇਟ
ਕਰਨ-ਨਿਸ਼ਾ ਨੇ ਬੇਟੇ ਕਾਵਿਸ਼ ਦਾ ਜਨਮਦਿਨ ਘਰ 'ਚ ਹੀ ਸੈਲੀਬ੍ਰੇਟ ਕੀਤਾ। ਇਸ ਸੈਲੀਬ੍ਰੇਸ਼ਨ 'ਚ ਉਨ੍ਹਾਂ ਨੇ ਕਿਸੇ ਨੂੰ ਵੀ ਨਹੀਂ ਬੁਲਾਇਆ ਸੀ। ਕਰਨ-ਨਿਸ਼ਾ ਦਾ ਕਹਿਣਾ ਹੈ ਕਿ ਬੇਟੇ ਦਾ ਜਨਮਦਿਨ ਸੈਲੀਬ੍ਰੇਟ ਕਰਨਾ ਪਸੰਦ ਹੈ। ਉਹ ਸੈਲੀਬ੍ਰੇਟ ਕਰਦੇ ਹਨ ਪਰ ਇਸ 'ਚ ਤਿੰਨਾਂ ਤੋਂ ਇਲਾਵਾ ਹੋਰ ਕੋਈ ਨਹੀਂ ਹੁੰਦਾ। 
Punjabi Bollywood Tadka
6 ਸਾਲ ਤੱਕ ਕੀਤਾ ਸੀ ਇਕ-ਦੂਜੇ ਨੂੰ ਡੇਟ
ਕਰਨ ਤੇ ਨਿਸ਼ਾ ਨੇ ਇਕ-ਦੂਜੇ ਨੂੰ 6 ਸਾਲ ਤੱਕ ਡੇਟ ਕੀਤਾ ਤੇ ਫਿਰ ਨਵੰਬਰ 2012 'ਚ ਵਿਆਹ ਕਰਵਾ ਲਿਆ ਸੀ। ਕਰਨ 'ਬਿੱਗ ਬੌਸ 10' ਦੇ ਮੁਕਾਬਲੇਬਾਜ਼ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ 'ਮੈਂ ਲਕਸ਼ਮੀ ਤੇਰੇ ਆਂਗਨ ਕੀ' 'ਚ ਵੀ ਕੰਮ ਕੀਤਾ ਹੈ। ਨਿਸ਼ਾ ਵੀ ਟੀ. ਵੀ. ਅਦਾਕਾਰਾ ਹੈ। ਨਿਸ਼ਾ ਨੇ ਟੀ. ਵੀ. ਸ਼ੋਅ 'ਆਨੇ ਵਾਲਾ ਪਲ', 'ਕੇਸਰ' ਵਰਗੇ ਸੀਰੀਅਲਾਂ 'ਚ ਕੰਮ ਕੀਤਾ ਹੈ।
Punjabi Bollywood Tadka


Tags: Karan MehraBirthday PartyKavishNisha RawalCake SmashInstagram

Edited By

Sunita

Sunita is News Editor at Jagbani.